ਪੀ. ਯੂ. ਚੋਣਾਂ : 6 ਨੂੰ ਹੋਵੇਗੀ ਵੋਟਿੰਗ, ਅਜੇ ਤਕ ਨਹੀਂ ਹੋਈ ਕੋਈ ਰੈਲੀ

Monday, Sep 03, 2018 - 04:17 PM (IST)

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਦੀਆਂ ਚੋਣਾਂ 6 ਸਤੰਬਰ ਨੂੰ ਹੋਣ ਜਾ ਰਹੀਆਂ ਹਨ ਪਰ ਇਸ ਵਾਰ ਕਿਸੇ ਵੀ ਵਿਦਿਆਰਥੀ ਸੰਗਠਨ ਨੇ ਰੈਲੀ ਲਈ ਅਜੇ ਤਕ ਅਰਜ਼ੀ ਨਹੀਂ ਦਿੱਤੀ ਹੈ। ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਅਧਿਕਾਰਕ ਤੌਰ 'ਤੇ ਰੈਲੀ ਕਰਨ ਤੋਂ ਇਨਕਾਰ ਹੀ ਕਰ ਦਿੱਤਾ ਹੈ। ਕੁਝ ਅਜਿਹਾ ਹੀ ਸੰਦੇਸ਼ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਪੁਸੂ) ਨੇ ਡੀਨ ਸਟੂਡੈਂਟ ਵੈਲਫੇਅਰ ਆਫਿਸ 'ਚ ਦਿੱਤਾ ਹੈ। 

ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ (ਐੱਨ. ਐੱਸ. ਯੂ. ਆਈ) ਨੇ ਅਜੇ ਤਕ ਕੋਈ ਫੈਸਲਾ ਨਹੀਂ ਕੀਤਾ ਹੈ। ਜ਼ਿਆਦਾਤਰ ਵਿਦਿਆਰਥੀ ਸੰਗਠਨਾਂ ਦਾ ਮੰਨਣਾ ਹੈ ਕਿ ਰੈਲੀ 'ਤੇ ਸਮਾਂ ਖਰਾਬ ਕਰਨ ਤੋਂ ਬਿਹਤਰ ਹੈ ਕਿ ਵਿਦਿਆਰਥੀਆਂ ਨਾਲ ਵਨ-ਟੂ-ਵਨ ਇੰਟ੍ਰੈਕਸ਼ਨ ਕੀਤੀ ਜਾਵੇ। ਸਿਰਫ ਇਕ ਦਿਨ ਵਰਕਿੰਗ ਹੋਣ ਕਾਰਨ ਇਲੈਕਸ਼ਨ ਦਾ ਮਾਹੌਲ ਨਹੀਂ ਬਣ ਪਾ ਰਿਹਾ ਹੈ। ਪਹਿਲਾਂ ਆਨਲਾਈਨ ਐਡਮਿਸ਼ਨ ਅਤੇ ਹੁਣ ਛੁੱਟੀਆਂ ਦੇ ਵਿਚ ਚੋਣਾਂ ਦੀ ਤਾਰੀਖ ਆਉਣ ਕਾਰਨ ਗਲੈਮਰ ਬਿਲਕੁਲ ਹੀ ਖਤਮ ਹੋ ਕੇ ਰਹਿ ਗਿਆ ਹੈ। 

ਪਹਿਲਾਂ ਓਪਨ ਹਾਊਸ ਬੰਦ ਹੋਣ ਕਾਰਨ ਲਗਭਗ ਅੱਧੀ ਰਹਿ ਗਈ ਇਲੈਕਸ਼ਨ ਦੀ ਗਹਿਮਾ-ਗਹਿਮੀ ਹੁਣ ਬਿਲਕੁਲ ਹੀ ਘੱਟ ਹੋ ਗਈ ਹੈ। ਚਾਰ ਸਾਲ ਪਹਿਲਾਂ ਕੁਰਸੀਆਂ ਚੱਲਣ ਤੋਂ ਬਾਅਦ ਯੂਨੀਵਰਸਿਟੀ ਨੇ ਹੈਲਪ ਡੈਸਕ ਬੰਦ ਕਰ ਦਿੱਤਾ ਸੀ। ਇਨ੍ਹਾਂ ਹੈਲਪ ਡੈਸਕ 'ਤੇ ਵਿਦਿਆਰਥੀ ਦੇ ਫਾਰਮ ਲੈ ਕੇ ਵਿਦਿਆਰਥੀ ਸੰਗਠਨ ਪੂਰਾ ਕੰਮ ਕਰਾਉਂਦੇ ਸਨ। ਇਸ ਨਾਲ ਵਿਦਿਆਰਥੀਆਂ ਨਾਲ ਤਾਲਮੇਲ ਹੋ ਜਾਂਦਾ ਸੀ ਅਤੇ ਵੋਟਰ ਮਿਲ ਜਾਂਦੇ ਸਨ।


Related News