ਪੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਕਰਮਚਾਰੀਆਂ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ-ਪੱਤਰ

04/24/2018 11:00:54 AM

ਮਾਨਸਾ (ਮਿੱਤਲ)-ਆਪਣੀਆਂ ਹੱਕੀ ਮੰਗਾਂ ਸਬੰਧੀ ਪਿਛਲੇ 38 ਦਿਨਾਂ ਤੋਂ ਕਲਮ ਛੋੜ ਹੜਤਾਲ ਕਰ ਕੇ ਧਰਨੇ 'ਤੇ ਬੈਠੇ ਪੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਕਰਮਚਾਰੀਆਂ ਵੱਲੋਂ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। 
ਜ਼ਿਕਰਯੋਗ ਹੈ ਕਿ ਪੰਚਾਇਤ ਮਹਿਕਮੇ ਨਾਲ ਸਬੰਧਤ ਪੰਜਾਬ ਦੀਆਂ ਸਾਰੀਆਂ ਪੰਚਾਇਤ ਸੰਮਤੀਆਂ ਤੇ ਜ਼ਿਲਾ ਪ੍ਰੀਸ਼ਦ ਕਰਮਚਾਰੀ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਵਾਉਣ ਹਿੱਤ ਬੀਤੇ ਕਈ ਦਿਨਾਂ ਤੋਂ ਸੰਘਰਸ਼ ਦੇ ਰਾਹ ਪਏ ਹੋਏ ਹਨ ਤੇ ਪੂਰੇ ਪੰਜਾਬ 'ਚ ਜ਼ਿਲਾ ਪੱਧਰ 'ਤੇ ਧਰਨਾ ਦੇ ਰਹੇ ਹਨ। ਅੱਜ ਮੰਗ ਪੱਤਰ ਦੇਣ ਤੋਂ ਪਹਿਲਾਂ ਜ਼ਿਲਾ ਮਾਨਸਾ ਦੇ ਪੰਚਾਇਤ ਸਕੱਤਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਰਾਜਵਿੰਦਰ ਸਿੰਘ ਮੱਤੀ, ਬਲਾਕ ਮਾਨਸਾ ਦੇ ਪ੍ਰਧਾਨ ਰਾਕੇਸ਼ ਕੁਮਾਰ, ਬਲਾਕ ਬੁਢਲਾਡਾ ਤੋਂ ਬਲਜਿੰਦਰ ਕੁਮਾਰ, ਬਲਾਕ ਭੀਖੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ, ਜ਼ਿਲਾ ਪ੍ਰੀਸ਼ਦ ਮਾਨਸਾ ਦੇ ਲੇਖਾਕਾਰ ਪਵਨ ਕੁਮਾਰ, ਪੰਚਾਇਤ ਸੰਮਤੀ ਮਾਨਸਾ ਦੇ ਸੁਪਰਡੈਂਟ ਪਰਮਿੰਦਰ ਕੌਰ, ਬਲਾਕ ਬੁਢਲਾਡਾ ਦੇ ਸੁਪਰਡੈਂਟ ਨਿਰਮਲਾ ਦੇਵੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਚਾਇਤ ਸੰਮਤੀ ਮੁਲਾਜ਼ਮਾਂ ਨੂੰ ਕਦੇ ਵੀ ਤਨਖਾਹ ਸਮੇਂ ਸਿਰ ਨਹੀਂ ਮਿਲਦੀ। ਹੁਣ ਵੀ ਪੰਜਾਬ ਦੇ ਵੱਖ-ਵੱਖ ਬਲਾਕਾਂ 'ਚ ਕਈ ਜਗ੍ਹਾ 10 ਮਹੀਨਿਆਂ ਤੋਂ ਉਪਰ ਹੋ ਗਏ ਹਨ ਤੇ ਇਹ ਵੀ ਕਿਹਾ ਕਿ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਮੁਲਾਜ਼ਮਾਂ ਦੀ ਤਨਖਾਹ ਜ਼ਿਲਾ ਖਜ਼ਾਨਾ ਦਫਤਰ ਰਾਹੀਂ ਕੀਤੀ ਜਾਵੇ। 
ਇਸ ਤੋਂ ਇਲਾਵਾ ਅੱਜ ਧਰਨੇ 'ਚ ਤਰਸੇਮ ਸਿੰਘ ਪੰਚਾਇਤ ਸਕੱਤਰ, ਅਮਰਜੀਤ ਕੌਰ ਟੈਕਸ ਕੁਲੈਕਟਰ, ਪ੍ਰਦੀਪ ਕੁਮਾਰ, ਕਿਰਨਪਾਲ ਸਿੰਘ, ਹਰਿੰਦਰ ਕੁਮਾਰ, ਅਰਵਿੰਦਰ ਸਿੰਘ ਤੇ ਹੋਰ ਕਰਮਚਾਰੀ ਹਾਜ਼ਰ ਸਨ।


Related News