ਪੰਚਾਇਤੀ ਚੋਣਾਂ: ਇਸ ਪਿੰਡ 'ਚ ਅਜੇ ਤਕ ਵੀ ਨਹੀਂ ਐਲਾਨਿਆ ਗਿਆ ਨਤੀਜਾ, ਸਾਰੀ ਰਾਤ ਸੜਕ 'ਤੇ ਬੈਠੇ ਰਹੇ ਲੋਕ
Thursday, Oct 17, 2024 - 04:49 AM (IST)
ਸ਼੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ): ਪੰਜਾਬ ਭਾਰ ਵਿਚ ਕੱਲ੍ਹ ਪੰਚਾਇਤੀ ਚੋਣਾਂ ਮੁਕੰਮਲ ਹੋ ਗਈਆਂ ਤੇ ਸ਼ਾਮ ਤੋਂ ਹੀ ਨਤੀਜਿਆਂ ਦਾ ਐਲਾਨ ਵੀ ਸ਼ੁਰੂ ਹੋ ਗਿਆ ਸੀ। ਪਰ ਗਿੱਦੜਬਾਹਾ ਦੇ ਇਕ ਪਿੰਡ ਦੇ ਲੋਕ ਅੱਜ ਸਵੇਰ ਤਕ ਵੀ ਨਤੀਜੇ ਦੀ ਉਡੀਕ ਵਿਚ ਸੜਕਾਂ 'ਤੇ ਬੈਠੇ ਹੋਏ ਹਨ। ਦੋਹਾਂ ਧਿਰਾਂ ਦੇ ਉਮੀਦਵਾਰ ਆਪੋ-ਆਪਣੇ ਸਮਰਥਕਾਂ ਦੇ ਨਾਲ ਧਰਨੇ 'ਤੇ ਬੈਠੇ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਨ੍ਹਾਂ ਪਿੰਡਾਂ ਵਿਚ ਅੱਜ ਦੁਬਾਰਾ ਹੋਣਗੀਆਂ ਪੰਚਾਇਤੀ ਚੋਣਾਂ
ਜਾਣਕਾਰੀ ਮੁਤਾਬਕ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਗਿੱਦੜਬਾਹਾ ਨਾਲ ਸਬੰਧਿਤ ਪਿੰਡ ਸੁਖਨਾ ਦੇ ਲੋਕ ਧਰਨੇ 'ਤੇ ਬੈਠੇ ਹੋਏ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਬਾਰ-ਬਾਰ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਤੇ ਨਤੀਜਿਆਂ ਦਾ ਐਲਾਨ ਨਹੀਂ ਕੀਤਾ ਜਾ ਰਿਹਾ। ਉਹ ਨਤੀਜਿਆਂ ਦੀ ਉਡੀਕ ਵਿਚ ਕੱਲ੍ਹ ਸ਼ਾਮ ਤੋਂ ਬੈਠੇ ਹੋਏ ਹਨ ਤੇ ਸਾਰੀ ਰਾਤ ਵੀ ਨਤੀਜੇ ਦੀ ਉਡੀਕ ਕਰਦੇ ਰਹੇ। ਹੁਣ ਅਗਲੇ ਦਿਨ ਦੀ ਸਵੇਰ ਵੀ ਚੜ੍ਹ ਗਈ ਹੈ ਪਰ ਨਤੀਜਿਆਂ ਦਾ ਐਲਾਨ ਨਹੀਂ ਕੀਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8