ਪੰਜਾਬ ਦੇ ਇਕ ਹੋਰ ਪਿੰਡ ਵਿਚ ਰੱਦ ਹੋਈ ਪੰਚਾਇਤੀ ਚੋਣ, ਗਲਤ ਨਿਕਲੇ ਬੈਲਟ ਪੇਪਰ!

Tuesday, Oct 15, 2024 - 06:50 PM (IST)

ਮਾਨਸਾ (ਮਿੱਤਲ): ਪੰਜਾਬ ਭਰ ਵਿਚ ਅੱਜ ਪੰਚਾਇਤੀ ਚੋਣਾਂ ਮੁਕੰਮਲ ਹੋ ਗਈਆਂ ਹਨ ਤੇ ਨਤੀਜਿਆਂ ਦਾ ਐਲਾਨ ਸ਼ੁਰੂ ਹੋ ਚੁੱਕਿਆ ਹੈ। ਪਰ ਕਈ ਪਿੰਡਾਂ ਵਿਚ ਵੱਖ-ਵੱਖ ਕਾਰਨਾਂ ਕਰ ਕੇ ਚੋਣਾਂ ਨਹੀਂ ਹੋ ਸਕੀਆਂ। ਇਸੇ ਤਰ੍ਹਾਂ ਹੀ ਮਾਨਸਾ ਖੁਰਦ ਦੀ ਪੰਚਾਇਤੀ ਚੋਣ ਵੀ ਰੱਦ ਹੋ ਗਈ। ਇਹ ਚੋਣ ਬੈਲਟ ਪੇਪਰ ਗਲਤ ਛਪਣ ਕਾਰਨ ਰੱਦ ਕੀਤੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ SHO 'ਤੇ ਥਾਣੇ ਅੰਦਰ ਜਾਨਲੇਵਾ ਹਮਲਾ

ਚੋਣ ਰੱਦ ਹੋਣ ਦੇ ਐਲਾਨ ਦੇ ਨਾਲ ਹੀ ਪਿੰਡ ਵਿਚ ਹੰਗਾਮਾ ਹੋ ਗਿਆ। ਉਮੀਦਵਾਰ ਸਿਮਰ ਕੌਰ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਹੰਗਾਮਾ ਕੀਤਾ ਤੇ ਇਹ ਦੋਸ਼ ਲਾਇਆ ਕਿ ਇਹ ਚੋਣ ਜਾਣਬੁੱਝ ਕੇ ਰੱਦ ਕੀਤੀ ਗਈ ਹੈ, ਕਿਉਂਕਿ ਉਹ ਚੋਣ ਜਿੱਤ ਰਹੇ ਸਨ। ਉਨ੍ਹਾਂ ਨੇ ਪੋਲਿੰਗ ਬੂਥ ਦੇ ਬਾਹਰ ਪੋਲਿੰਗ ਸਟਾਫ਼ ਦੀ ਗੱਡੀ ਵੀ ਰੋਕਣੀ ਚਾਹੀ।  

ਇਹ ਖ਼ਬਰ ਵੀ ਪੜ੍ਹੋ - ਮਾਂ ਨੇ ਵੱਡੇ ਸੁਫ਼ਨੇ ਵੇਖ ਵਿਦੇਸ਼ ਭੇਜੀ ਸੀ ਧੀ, ਹੁਣ ਇੰਟਰਨੈੱਟ ਰਾਹੀਂ ਮਿਲੀ ਵੀਡੀਓ ਵੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ

ਇਸ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੁਰੰਤ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਨੇ ਉਮੀਦਵਾਰ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਸ਼ਾਂਤ ਕਰਵਾਇਆ। SDM ਮਾਨਸਾ ਕਾਲਾ ਰਾਮ ਕਾਂਸਲ ਨੇ ਕਿਹਾ ਕਿ ਬੈਲਟ ਪੇਪਰ ਗਲਤ ਛੱਪਣ ਕਾਰਨ ਚੋਣ ਰੱਦ ਕਰਨੀ ਪਈ ਹੈ। ਛੇਤੀ ਹੀ ਇਹ ਚੋਣ ਕਰਵਾ ਦਿੱਤੀ ਜਾਵੇਗੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News