ਪੰਚਾਇਤੀ ਚੋਣਾਂ: ਠੰਡ 'ਚ ਨਿੱਕੇ ਬੱਚਿਆਂ ਨਾਲ ਵੋਟਾਂ ਪਾਉਣ ਨਿਕਲੀਆਂ ਔਰਤਾਂ
Sunday, Dec 30, 2018 - 09:21 AM (IST)
ਮੋਗਾ (ਗੋਪੀ ਰਾਓਕੇ)—ਮੋਗਾ ਜ਼ਿਲੇ ਦੇ ਪਿੰਡਾਂ 'ਚ ਪੋਲਿੰਗ ਸ਼ੁਰੂ ਹੋਣ ਤੋਂ ਪਹਿਲਾਂ ਵੋਟਰਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਲੋਕਾਂ 'ਚ ਵੋਟਾਂ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਹ ਵੀ ਦੱਸਣਯੋਗ ਹੈ ਕਿ ਧਰਮਕੋਟ ਹਲਕੇ ਦੇ ਪਿੰਡ ਮਨਾਵਾਂ ਵਿਖੇ ਡੇਢ ਮਹੀਨੇ ਦੇ ਬੱਚੇ ਨੂੰ ਨਾਲ ਲੈ ਕੇ ਇਕ ਮਹਿਲਾ ਵੋਟ ਪਾਉਣ ਪਹੁੰਚੀ।
ਦੱਸ ਦੇਈਏ ਕਿ ਪੰਜਾਬ ਦੇ 13, 276 ਪਿੰਡਾਂ 'ਚ ਪੰਚਾਂ ਅਤੇ ਸਰਪੰਚਾਂ ਨੂੰ ਚੁਣਨ ਲਈ ਸਖਤ ਸੁਰੱਖਿਆ 'ਚ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਜੋ ਸ਼ਾਮ 4 ਵਜੇ ਤੱਕ ਚੱਲੇਗੀ। ਇਸ ਦਿਨ ਸ਼ਾਮ ਨੂੰ ਵੋਟਿੰਗ ਖਤਮ ਹੁੰਦੇ ਹੀ ਗਿਣਤੀ ਦਾ ਕੰਮ ਸ਼ੁਰੂ ਹੋਵੇਗਾ। ਰਾਤ ਤੱਕ ਸਾਰੇ ਸਰਪੰਚਾਂ ਅਤੇ ਪੰਚਾਂ ਦੇ ਨਤੀਜੇ ਘੋਸ਼ਿਤ ਹੋ ਜਾਣਗੇ।