ਕਪੂਰਥਲਾ: ਪੰਚਾਇਤੀ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਜਾਰੀ

Sunday, Dec 30, 2018 - 12:01 PM (IST)

ਕਪੂਰਥਲਾ: ਪੰਚਾਇਤੀ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਜਾਰੀ

ਕਪੂਰਥਲਾ (ਓਬਰਾਏ)— ਜ਼ਿਲਾ ਕਪੂਰਥਲਾ 'ਚ 360 ਗਰਾਮ ਪੰਚਾਇਤਾਂ 'ਤੇ ਚੋਣਾਂ ਹੋ ਰਹੀਆਂ ਹਨ। ਇਸ ਦੇ ਲਈ 467 ਪੋਲਿੰਗ ਬੂਥਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ 'ਚੋਂ 146 ਸੰਵੇਦਨਸ਼ੀਲ ਅਤੇ 58 ਅਤਿ ਸੰਵੇਦਨਸ਼ੀਲ ਥਾਵਾਂ ਐਲਾਨੀਆਂ ਗਈਆਂ ਹਨ।

PunjabKesari

ਦੱਸ ਦੇਈਏ ਕਿ ਕਪੂਰਥਲਾ 'ਚ ਕੁੱਲ 546 ਗਰਾਮ ਪੰਚਾਇਤਾਂ ਦੀਆਂ ਚੋਣਾਂ ਲਈ 186 ਗਰਾਮ ਪੰਚਾਇਤਾਂ 'ਚ ਸਰਬਸੰਮਤੀ ਨਾਲ ਚੋਣ ਕਰ ਲਈ ਗਈ ਹੈ। ਪੰਚਾਇਤੀ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਖਤਮ ਹੋ ਜਾਵੇ, ਇਸ ਦੇ ਲਈ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ।


author

shivani attri

Content Editor

Related News