ਚੋਣ ਕਮਿਸ਼ਨ ਵਲੋਂ ਡਿਊਟੀ ਦੌਰਾਨ ਅਣਗਹਿਲੀ ਵਰਤਣ ਵਾਲੇ 3 ਅਫਸਰ ਮੁਅੱਤਲ

Sunday, Dec 30, 2018 - 11:43 PM (IST)

ਚੋਣ ਕਮਿਸ਼ਨ ਵਲੋਂ ਡਿਊਟੀ ਦੌਰਾਨ ਅਣਗਹਿਲੀ ਵਰਤਣ ਵਾਲੇ 3 ਅਫਸਰ ਮੁਅੱਤਲ

ਚੰਡੀਗੜ੍ਹ— ਰਾਜ ਚੋਣ ਕਮਿਸ਼ਨ ਨੇ ਡਿਊਟੀ 'ਚ ਲਾਪਰਵਾਹੀ ਦੇ ਦੋਸ਼ਾਂ ਹੇਠ ਤਿੰਨ ਚੋਣ ਅਧਿਕਾਰੀਆਂ ਨੂੰ ਅੱਜ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ । ਰਾਜ ਚੋਣ ਕਮਿਸ਼ਨ ਵਲੋਂ ਪੰਚਾਇਤੀ ਚੋਣਾਂ 'ਚ ਆਪਣੀ ਡਿਊਟੀ 'ਚ ਲਾਪਰਵਾਹੀ ਦੇ ਦੋਸ਼ਾਂ ਹੇਠ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ 'ਚ ਜ਼ਿਲਾ ਫ਼ਤਹਿਗੜ੍ਹ ਸਾਹਿਬ ਦੇ ਬਸੀ ਪਠਾਣਾ ਖੇਤਰ ਨਾਲ ਸਬੰਧਤ ਪ੍ਰੀਜ਼ਾਈਡਿੰਗ ਅਫ਼ਸਰ ਸੁਖਵਿੰਦਰ ਸਿੰਘ, ਜ਼ਿਲਾ ਬਠਿੰਡਾ ਦੇ ਗੁਨਿਆਣਾ ਖੇਤਰ ਨਾਲ ਸਬੰਧਤ ਰਿਟਰਨਿੰਗ ਅਫ਼ਸਰ ਚਰਨਦਾਸ ਅਤੇ ਜ਼ਿਲਾ ਪਟਿਆਲਾ ਨਾਲ ਸਬੰਧਤ ਇਕ ਪ੍ਰੀਜ਼ਾਈਡਿੰਗ ਅਧਿਕਾਰੀ ਆਜ਼ਾਦ ਸਿੰਘ ਬਰਾੜ ਸ਼ਾਮਲ ਹਨ । ਚੋਣ ਕਮਿਸ਼ਨ ਦੇ ਸਕੱਤਰ ਵਲੋਂ ਉਕਤ ਅਫਸਰਾਂ ਵਿਰੁੱਧ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ।


Related News