ਫ਼ਿਲੌਰ ਦੇ ਮੁਠੱਡਾ ਕਲਾਂ ''ਚ ਭਖਿਆ ਮਾਹੌਲ, ਮੌਕੇ ''ਤੇ ਪਹੁੰਚੇ ਅਫ਼ਸਰ
Tuesday, Oct 15, 2024 - 02:33 PM (IST)
ਫ਼ਿਲੌਰ (ਬਾਵਾ): ਫ਼ਿਲੌਰ ਦੇ ਪਿੰਡ ਮੁਠੱਡਾ ਕਲਾਂ ਵਿਚ ਮਾਹੌਲ ਗਰਮਾਇਆ। ਐੱਸ.ਪੀ. ਮਨਜੀਤ ਕੌਰ ਐੱਸ.ਡੀ.ਐੱਮ. ਫ਼ਿਲੌਰ ਅਮਨਪਾਲ ਸਿੰਘ ਡੀ.ਐੱਸ.ਪੀ. ਭਾਰੀ ਪੁਲਸ ਫੋਰਸ ਨਾਲ ਪਹੁੰਚੇ। ਮੁਠੱਡਾ ਕਲਾਂ ਜਿਸ ਨੂੰ ਪਹਿਲਾਂ ਹੀ ਸੈਂਸਟਿਵ ਐਲਾਨਿਆ ਹੋਇਆ ਹੈ, ਇੱਥੇ ਸਰਪੰਚੀ ਦੀ ਚੋਣ 'ਤੇ ਖੜ੍ਹੀ ਰਾਜਵਿੰਦਰ ਕੌਰ ਦਾ ਮੁਕਾਬਲਾ ਪਿੰਡ ਵਿਚ ਦੋ ਵਾਰ ਸਰਪੰਚ ਰਹੇ ਕਾਂਤੀ ਮੋਹਨ ਦੀ ਪਤਨੀ ਨਾਲ ਹੈ, ਜਿੱਥੇ ਰਾਤ ਦਾ ਹੀ ਮਾਹੌਲ ਕਾਫੀ ਗਰਮਾਇਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀਆਂ ਦੇ ਮਾਪੇ ਧਿਆਨ ਦਿਓ! ਸਿੱਖਿਆ ਵਿਭਾਗ ਪੰਜਾਬ ਵੱਲੋਂ ਨਵੇਂ ਹੁਕਮ ਜਾਰੀ
ਦੇਰ ਰਾਤ 1 ਵਜੇ ਤੱਕ ਪਿੰਡ ਪੁਲਸ ਛਾਉਣੀ ਵਿਚ ਤਬਦੀਲ ਰਿਹਾ, ਹੁਣ ਵੀ ਭਾਰੀ ਗਿਣਤੀ ਵਿਚ ਪੁਲਸ ਫੋਰਸ ਪਿੰਡ ਵਿਚ ਤਾਇਨਾਤ ਕੀਤੀ ਹੋਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8