11 ਪਾਕਿਸਤਾਨੀ ਕੈਦੀਆਂ ''ਤੇ ਭਾਰਤ ਦੀ ਮਿਹਰਬਾਨੀ (ਵੀਡੀਓ)

Tuesday, Jun 13, 2017 - 06:13 PM (IST)

ਅਟਾਰੀ - ਭਾਰਤ–ਪਾਕਿਸਤਾਨ ਦਰਮਿਆਨ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਹੋਏ ਸਮਝੌਤੇ ਤਹਿਤ ਅੱਜ ਭਾਰਤ ਵੱਲੋਂ ਸੀਮਾ ਸੁਰੱਖਿਆ ਬਲ ਦੇ ਅਸਿਸਟੈਂਟ ਕੰਪਨੀ ਕਮਾਂਡਰ ਐੱਸ. ਬੀ. ਯਾਦਵ ਨੇ ਭਾਰਤ ਦੇ ਅੰਤਰਰਾਸ਼ਟਰੀ ਅਟਾਰੀ ਬਾਰਡਰ ਰਾਹੀਂ ਵੱਖ-ਵੱਖ ਜੇਲਾਂ ''ਚੋਂ ਸਜ਼ਾ ਭੁਗਤਣ ਤੋਂ ਬਾਅਦ ਰਿਹਾਅ ਕੀਤੇ 11 ਪਾਕਿਸਤਾਨੀ ਕੈਦੀਆਂ ਨੂੰ ਪਾਕਿਸਤਾਨ ਰੇਂਜਰਜ਼ ਦੇ ਡਿਪਟੀ ਮੁਹੰਮਦ ਫੈਸਲ ਹਵਾਲੇ ਕੀਤੇ। 
ਜਾਣਕਾਰੀ ਅਨੁਸਾਰ ਮੁਹੰਮਦ ਜਾਵੇਦ ਦਿੱਲੀ ਦੀ ਤਿਹਾੜ ਜੇਲ, ਮੁਹੰਮਦ ਸਾਜ਼ਿਦ, ਜਾਇਦ ਅਲੀ ਪ੍ਰਵੇਜ਼, ਰਫੀ ਮਨਿੰਦਰ ਸੈਂਟਰਲ ਜੇਲ ਰਾਜਸਥਾਨ ਅਲਵਰ, ਮਸੂਦ ਅਖਤਰ ਸੈਂਟਰਲ ਜੇਲ ਅੰਬਾਲਾ, ਮੁਰਤਜ਼ਾ ਅਲੀ ਜਾਵੇਦ, ਕਰੀਮ ਮੁਹੰਮਦ, ਸੈਫ ਉੱਲਾ ਸ਼੍ਰੀਨਗਰ ਜੇਲ, ਸ਼ੌਕਤ ਅਲੀ, ਰਾਸ਼ਿਦ ਅਹਿਮਦ ਸੈਂਟਰਲ ਜੇਲ ਅੰਮ੍ਰਿਤਸਰ ਤੇ ਆਸਿਬ ਖਾਨ ਨੂੰ ਕੋਟ ਬਲਿਵਾਲ ਜੇਲ ''ਚੋਂ ਗੈਰ-ਕਾਨੂੰਨੀ ਤਰੀਕੇ ਨਾਲ ਬਾਰਡਰ ਕਰਾਸਿੰਗ ਤੇ ਸਮੱਗਲਿੰਗ ''ਚ 8 ਤੋਂ 15 ਸਾਲ ਦੀਆਂ ਸਜ਼ਾਵਾਂ ਭੁਗਤਣ ਤੋਂ ਬਾਅਦ ਰਿਹਾਅ ਕੀਤਾ ਗਿਆ ਸੀ ।


Related News