ਭਾਰਤੀ ਖੇਤਰ 'ਚ ਪਾਕਿਸਤਾਨੀ ਡਰੋਨ ਦੀ ਦਸਤਕ, ਸੀਲ ਕੀਤਾ ਗਿਆ ਇਲਾਕਾ

Monday, Jul 31, 2023 - 09:50 AM (IST)

ਤਰਨਤਾਰਨ (ਰਮਨ) : ਭਾਰਤੀ ਖੇਤਰ 'ਚ ਰੋਜ਼ਾਨਾ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਡਰੋਨ ਭੇਜਣ ਦੀਆਂ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਬੀਤੀ ਦੇਰ ਰਾਤ ਉਸ ਵੱਲ ਵੇਖਣ ਨੂੰ ਮਿਲੀ, ਜਦੋਂ ਭਾਰਤੀ ਖੇਤਰ 'ਚ ਪਾਕਿਸਤਾਨੀ ਡਰੋਨ ਨੇ ਇਕ ਵਾਰ ਫਿਰ ਤੋਂ ਦਸਤਕ ਦੇ ਦਿੱਤੀ।

ਇਹ ਵੀ ਪੜ੍ਹੋ : Chabad House : ਅੱਤਵਾਦੀਆਂ ਕੋਲੋਂ ਮਿਲੇ ਮੁੰਬਈ ਦੀ ਇਸ ਇਮਾਰਤ ਦੇ Google Image, ਖ਼ਤਰਨਾਕ ਸੀ ਮਨਸੂਬਾ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਟਰ ਅਮਰਕੋਟ ਅਧੀਨ ਆਉਦੀ ਬੀ. ਓ. ਪੀ ਕਲਸ ਰਾਹੀਂ ਬੀਤੀ ਦੇਰ ਰਾਤ 10 ਵਜੇ ਪਿੱਲਰ ਨੰਬਰ 153/2 ਰਾਹੀਂ ਭਾਰਤੀ ਖੇਤਰ 'ਚ ਪਾਕਿਸਤਾਨੀ ਡਰੋਨ ਦਾਖ਼ਲ ਹੋਣ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਉਪਰੰਤ ਸਰਹੱਦ ਉਪਰ 'ਤੇ ਬੀ. ਐੱਸ. ਐੱਫ ਦੀ 103 ਬਟਾਲੀਅਨ ਹਰਕਤ 'ਚ ਆ ਗਈ।

ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਚੱਲਦੀ ਟਰੇਨ 'ਚ ਫਾਇਰਿੰਗ, RPF ਜਵਾਨ ਤੇ 3 ਯਾਤਰੀਆਂ ਦੀ ਮੌਤ

ਇਸ ਦੌਰਾਨ ਡਰੋਨ ਦੇ ਵਾਪਸ ਪਾਕਿਸਤਾਨ ਪਰਤਣ ਦੀ ਕੋਈ ਆਵਾਜ਼ ਸੁਣਾਈ ਨਹੀਂ ਦਿੱਤੀ। ਜ਼ਿਲ੍ਹੇ ਦੇ ਐੱਸ. ਪੀ. (ਆਈ) ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਸਵੇਰੇ ਥਾਣਾ ਖਾਲੜਾ ਅਤੇ ਬੀ. ਐੱਸ. ਐੱਫ਼. ਵੱਲੋਂ ਇਲਾਕੇ ਨੂੰ ਸੀਲ ਕਰਦੇ ਹੋਏ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News