ਤਰਨਤਾਰਨ : ਭਾਰਤ-ਪਾਕਿ ਸਰਹੱਦ 'ਤੇ ਫਿਰ ਪਾਕਿਸਤਾਨੀ ਡਰੋਨ ਦੀ ਦਸਤਕ, BSF ਨੇ ਦਾਗੇ ਈਲੂ ਬੰਬ
Friday, Nov 18, 2022 - 08:42 AM (IST)

ਤਰਨਤਾਰਨ (ਰਮਨ) : ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਭਾਰਤੀ ਖੇਤਰ 'ਚ ਰੋਜ਼ਾਨਾ ਡਰੋਨ ਭੇਜਣ ਦੀਆਂ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਬੀਤੀ ਦੇਰ ਰਾਤ ਉਸ ਵੱਲ ਵੇਖਣ ਨੂੰ ਮਿਲੀ, ਜਦੋਂ ਭਾਰਤੀ ਖੇਤਰ 'ਚ ਪਾਕਿਸਤਾਨੀ ਡਰੋਨ ਨੇ ਇਕ ਵਾਰ ਫਿਰ ਤੋਂ ਦਸਤਕ ਦੇ ਦਿੱਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੀ ਬੀ. ਓ. ਪੀ. ਹਰਭਜਨ ਰਾਹੀਂ ਬੀਤੀ ਦੇਰ ਰਾਤ 12.46 ਵਜੇ ਭਾਰਤੀ ਖੇਤਰ 'ਚ ਪਾਕਿਸਤਾਨੀ ਡਰੋਨ ਦਾਖ਼ਲ ਹੋ ਗਿਆ।
ਡਰੋਨ ਦੀ ਆਵਾਜ਼ ਸੁਣਦੇ ਸਾਰ ਹੀ ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ. ਦੀ 101 ਬਟਾਲੀਅਨ ਹਰਕਤ 'ਚ ਆ ਗਈ। ਸਰਹੱਦ ਨੂੰ ਪਾਰ ਕਰਨ ਵਾਲੇ ਡਰੋਨ 'ਤੇ ਬੀ. ਐੱਸ. ਐੱਫ. ਵੱਲੋਂ ਕਰੀਬ 3 ਦਰਜਨ ਰੌਂਦ ਫਾਇਰਿੰਗ ਕਰਦੇ ਹੋਏ 4 ਈਲੂ ਬੰਬ ਵੀ ਚਲਾਏ ਗਏ।
ਕੁੱਝ ਸਮੇਂ ਬਾਅਦ ਡਰੋਨ ਪਿੱਲਰ ਨੰਬਰ 154/13 ਰਾਹੀਂ ਵਾਪਸ ਪਾਕਿਸਤਾਨ ਪਰਤ ਗਿਆ। ਸ਼ੁੱਕਰਵਾਰ ਸਵੇਰੇ ਥਾਣਾ ਖੇਮਕਰਨ ਅਤੇ ਬੀ. ਐੱਸ. ਐੱਫ. ਵੱਲੋਂ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ