ਪਾਕਿਸਤਾਨ ਦੀ 'ਨਾਪਾਕ' ਹਰਕਤ; ਫਿਰ ਦਿੱਸਿਆ ਡਰੋਨ, BSF ਨੇ ਕੀਤੀ ਫਾਇਰਿੰਗ

Sunday, Jan 15, 2023 - 09:52 AM (IST)

ਤਰਨਤਾਰਨ (ਬਿਊਰੋ)- ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਾਲੀਆ ਵਿਚ ਦੇਰ ਰਾਤ ਬੁਰਜੀ ਨੰਬਰ146/16 ਨੇੜੇ ਡਰੋਨ ਦੀ ਹਰਕਤ ਵਿਖਾਈ ਦਿੱਤੀ। ਇਸ ਦੌਰਾਨ ਚੌਕਸ ਬੀ. ਐੱਸ. ਐੱਫ. ਦੀ 101 ਬਟਾਲੀਅਨ ਖੇਮਕਰਨ ਨੇ ਡਰੋਨ 'ਤੇ 7 ਰਾਊਂਡ ਫਾਇਰ  ਕੀਤੇ। BSF ਦੇ ਜਵਾਨਾਂ ਨੇ ਇਲਾਕੇ ਵਿਚ ਸਰਚ ਮੁਹਿੰਮ ਸ਼ੁਰੂ ਕੀਤੀ। ਦੱਸਣਯੋਗ ਹੈ ਕਿ ਹਫਤੇ ਵਿਚ ਦੂਜੀ ਵਾਰ ਪਾਕਿਸਤਾਨ ਵਲੋਂ ਕੀਤੀ ਗਈ ਇਸ ਹਰਕਤ ਨੂੰ  BSF ਦੇ ਜਵਾਨਾਂ ਨੇ ਨਾਕਾਮ ਕੀਤਾ ਹੈ।

ਇਹ ਵੀ ਪੜ੍ਹੋ ਭਾਰਤੀ ਖੇਤਰ ਅੰਦਰ ਪਾਕਿਸਤਾਨ ਵੱਲੋਂ ਸੁੱਟੀਆਂ ਗਈਆਂ 5 ਪਲਾਸਟਿਕ ਦੀਆਂ ਬੋਤਲਾਂ, BSF ਨੇ ਕੀਤੀ ਫਾਇਰਿੰਗ

ਜ਼ਿਕਰਯੋਗ ਹੈ ਕਿ 3 ਜਨਵਰੀ ਨੂੰ ਵੀ ਰਾਤ ਕਰੀਬ 11 ਵਜੇ ਬੀ. ਓ. ਪੀ. ਕਾਲੀਆ ਦੇ ਹੀ ਅਧੀਨ ਆਉਂਦੇ  146/16 ਜ਼ਰੀਏ ਪਾਕਿਸਤਾਨੀ ਡਰੋਨ ਵਲੋਂ ਦਸਤਕ ਦਿੱਤੇ ਜਾਣ ਦੀ ਆਵਾਜ਼ ਸੁਣਾਈ ਦਿੱਤੀ ਸੀ। ਇਸ ਡਰੋਨ ਦੀ ਆਵਾਜ਼ ਸੁਣਦੇ ਹੀ ਸਰਹੱਦ 'ਤੇ ਤਾਇਨਾਤ BSF ਦੇ ਜਵਾਨਾਂ ਨੇ 15 ਰਾਊਂਡ ਫਾਇਰਿੰਗ ਕਰਦੇ ਹੋਏ ਇਲਾਕੇ ਨੂੰ ਸੀਲ ਕਰ ਦਿੱਤਾ ਸੀ।

ਇਹ ਵੀ ਪੜ੍ਹੋBSF ਨੇ ਹਾਸਲ ਕੀਤੀ ਵੱਡੀ ਸਫ਼ਲਤਾ, 4 ਕਿਲੋ ਤੋਂ ਵੱਧ ਹੈਰੋਇਨ ਦੀਆਂ ਬੋਤਲਾਂ ਅਤੇ ਪੈਕਟ ਕੀਤੇ ਬਰਾਮਦ

ਦੱਸ ਦੇਈਏ ਕਿ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਭਾਰਤ ਦਾ ਮਾਹੌਲ ਖ਼ਰਾਬ ਕਰਨ ਲਈ ਰੋਜ਼ਾਨਾ ਨਵੇਂ-ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਕੁਝ ਦਿਨ ਪਹਿਲਾਂ ਭਾਰਤੀ ਖੇਤਰ ਅੰਦਰ 5 ਪਲਾਸਟਿਕ ਦੀਆਂ ਬੋਤਲਾਂ ਨੂੰ ਸੁੱਟਿਆ ਗਿਆ। ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ ਵੱਲੋਂ ਬੋਤਲਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ ਸੀ।

ਇਹ ਵੀ ਪੜ੍ਹੋਅਜੇ ਛਿੜੇਗਾ ਕਾਂਬਾ; ਪੰਜਾਬ ਸਮੇਤ ਉੱਤਰੀ ਸੂਬਿਆਂ ’ਚ ਮੁੜ ਆਵੇਗੀ ਸੀਤ ਲਹਿਰ


Tanu

Content Editor

Related News