ਫਿਰੋਜ਼ਪੁਰ : ਸਰਹੱਦ 'ਤੇ ਫਿਰ ਦਿਖਿਆ 'ਪਾਕਿਸਤਾਨੀ ਡਰੋਨ', ਲੋਕਾਂ 'ਚ ਡਰ ਦਾ ਮਾਹੌਲ

Tuesday, Oct 29, 2019 - 10:08 AM (IST)

ਫਿਰੋਜ਼ਪੁਰ : ਸਰਹੱਦ 'ਤੇ ਫਿਰ ਦਿਖਿਆ 'ਪਾਕਿਸਤਾਨੀ ਡਰੋਨ', ਲੋਕਾਂ 'ਚ ਡਰ ਦਾ ਮਾਹੌਲ

ਫਿਰੋਜ਼ਪੁਰ (ਕੁਮਾਰ, ਮਨਦੀਪ, ਆਵਲਾ) : ਫਿਰੋਜ਼ਪੁਰ-ਭਾਰਤੀ ਸਰਹੱਦ 'ਤੇ ਬੀਤੀ ਰਾਤ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਦੀ ਹਰਕਤ ਦੇਖੀ ਗਈ। ਫਿਰੋਜ਼ਪੁਰ ਦੇ ਕਸਬਾ ਗੁਰੂ ਹਰਸਹਾਏ ਦੇ ਸਰਹੱਦੀ ਪਿੰਡ ਰਾਜਾ ਮੋਹਤਮ ਇਲਾਕੇ 'ਚ ਬੀਤੀ ਦੇਰ ਰਾਤ ਆਸਮਾਨ 'ਚ ਪਾਕਿਸਤਾਨੀ ਡਰੋਨ ਉੱਡਦਾ ਹੋਇਆ ਦਿਖਾਈ ਦਿੱਤਾ ਅਤੇ ਕੁਝ ਦੇਰ ਭਾਰਤੀ ਸਰਹੱਦ 'ਚ ਰਹਿਣ ਤੋਂ ਬਾਅਦ ਪਾਕਿਸਤਾਨ ਵੱਲ ਵਾਪਸ ਚਲਾ ਗਿਆ।

ਇਸ ਤੋਂ ਬਾਅਦ ਲੋਕਾਂ 'ਚ ਕਾਫੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਬੀ. ਐੱਸ. ਐੱਫ. ਅਤੇ ਦੇਸ਼ ਦੀ ਸੁਰੱਖਿਆ ਏਜੰਸੀਆਂ ਵਲੋਂ ਇਸ ਸਬੰਧੀ ਸਰਚ ਮੁਹਿੰਮ ਅਤੇ ਜਾਂਚ ਜਾਰੀ ਹੈ।


author

Babita

Content Editor

Related News