ਪਾਕਿਸਤਾਨੀ ਡਰੋਨ ਹੋਇਆ ਮੁੜ ਦਾਖ਼ਲ, ਥਾਣਾ ਖਾਲੜਾ ਤੇ BSF ਨੇ ਸਾਂਝੇ ਆਪ੍ਰੇਸ਼ਨ ਦੌਰਾਨ ਡੇਗਿਆ
Wednesday, Nov 30, 2022 - 10:47 PM (IST)
ਖੇਮਕਰਨ (ਸੋਨੀਆ) : ਵਿਧਾਨ ਸਭਾ ਹਲਕਾ ਖੇਮਕਰਨ ਦੇ ਥਾਣਾ ਖਾਲੜਾ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਬੀਤੇ ਦਿਨੀਂ ਬਾਰਡਰ ਬੈਲਟ ਖੇਮਕਰਨ ਦੇ ਪਿੰਡ ਕਲਸ ਵਿਖੇ 7 ਕਿਲੋ ਹੈਰੋਇਨ ਸਮੇਤ ਇਕ ਡਰੋਨ ਡੇਗੇ ਜਾਣ ਤੋਂ ਬਾਅਦ ਅੱਜ ਦੇਰ ਸ਼ਾਮ ਖਾਲੜਾ ਪੁਲਸ ਅਤੇ ਬੀਐੱਸਐੱਫ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਇਕ ਹੋਰ ਡਰੋਨ ਡੇਗੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਥਾਣਾ ਖਾਲੜਾ ਦੇ ਐੱਸਐੱਚਓ ਲਖਵਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਰਹੱਦੀ ਪਿੰਡ ਵਾਂ ਤਾਰਾ ਸਿੰਘ ਮਾੜੀ ਕੰਬੋਕੇ ਰੋਡ 'ਤੇ ਇਕ ਡਰੋਨ ਵੇਖਿਆ ਗਿਆ ਹੈ। ਇਸ 'ਤੇ ਤੁਰੰਤ ਹਰਕਤ 'ਚ ਆਉਂਦਿਆਂ ਪੁਲਸ ਥਾਣਾ ਖਾਲੜਾ ਤੇ ਬੀਐੱਸਐੱਫ ਵੱਲੋਂ ਸਾਂਝੇ ਤੌਰ 'ਤੇ ਸਰਚ ਅਭਿਆਨ ਚਲਾਇਆ ਗਿਆ।
ਇਹ ਵੀ ਪੜ੍ਹੋ : ਪੁੱਤ ਬਣਿਆ ਕਪੁੱਤ, ਮਕਾਨ ਵੇਚ ਦਿਵਿਆਂਗ ਪਿਓ ਨੂੰ ਗਲੀਆਂ ’ਚ ਰੁਲਣ ਲਈ ਛੱਡਿਆ (ਵੀਡੀਓ)
ਸਰਚ ਅਭਿਆਨ ਦੌਰਾਨ ਪਿੰਡ ਵਾਂ ਤਾਰਾ ਸਿੰਘ ਮਾੜੀ ਕੰਬੋਕੇ ਰੋਡ ਦੇ ਖੇਤਾਂ 'ਚੋਂ ਇਕ ਡਰੋਨ ਮਿਲਿਆ, ਜੋ ਕਿ ਖਸਤਾ ਹਾਲਤ ਵਿੱਚ ਸੀ। ਟੁੱਟੇ ਹੋਏ ਸਾਮਾਨ ਨੂੰ ਇਕੱਠਾ ਕਰਕੇ ਪੁਲਸ ਥਾਣਾ ਖਾਲੜਾ ਵਿਖੇ ਲਿਆਂਦਾ ਗਿਆ। ਖ਼ਬਰ ਲਿਖੇ ਜਾਣ ਤੱਕ ਡਰੋਨ ਦੇ ਟੁੱਟੇ ਹੋਏ ਹਿੱਸਿਆਂ ਤੋਂ ਇਲਾਵਾ ਕੋਈ ਨਸ਼ੀਲੀ ਵਸਤੂ ਜਾਂ ਹਥਿਆਰ ਆਦਿ ਨਹੀਂ ਮਿਲੇ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਸਮੱਗਲਰਾਂ ਦੇ ਹੌਸਲੇ ਬੇਸ਼ੱਕ ਬੁਲੰਦ ਹਨ ਪਰ ਉਨ੍ਹਾਂ ਨੂੰ ਢਹਿ-ਢੇਰੀ ਕਰਨ ਲਈ ਪੰਜਾਬ ਪੁਲਸ ਅਤੇ ਬੀਐੱਸਐੱਫ ਤਤਪਰ ਹੈ ਅਤੇ ਇਕਜੁੱਟ ਹੋ ਕੇ ਦੇਸ਼ ਦੇ ਦੁਸ਼ਮਣਾਂ ਨੂੰ ਮੂੰਹ-ਤੋੜ ਜਵਾਬ ਦੇਣ ਲਈ ਤਨੋਂ-ਮਨੋਂ ਡਿਊਟੀ ਨਿਭਾ ਰਹੀ ਹੈ।
ਇਹ ਵੀ ਪੜ੍ਹੋ : ਡਿਊਟੀ 'ਤੇ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਟਰੱਕ 'ਚ ਜਾ ਵੱਜੀ ਕਾਰ, ਇਕ ਦੀ ਮੌਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।