ਕੌਮਾਂਤਰੀ ਸਰਹੱਦ ਨੇੜਿਓਂ 5510 ਰੁਪਏ ਦੀ ਪਾਕਿਸਤਾਨੀ ਕਰੰਸੀ ਸਮੇਤ 1 ਕਾਬੂ

Wednesday, Oct 21, 2020 - 01:58 AM (IST)

ਕੌਮਾਂਤਰੀ ਸਰਹੱਦ ਨੇੜਿਓਂ 5510 ਰੁਪਏ ਦੀ ਪਾਕਿਸਤਾਨੀ ਕਰੰਸੀ ਸਮੇਤ 1 ਕਾਬੂ

ਫਿਰੋਜ਼ਪੁਰ, (ਮਲਹੋਤਰਾ, ਕੁਮਾਰ)– ਸੈਨਾ ਵਲੋਂ ਅੰਤਰਰਾਸ਼ਟਰੀ ਹਿੰਦ-ਪਾਕਿ ਸਰਹੱਦ ਦੇ ਕੋਲ ਭਾਰਤੀ ਇਲਾਕੇ ਵਿਚ ਸ਼ੱਕੀ ਹਾਲਾਤ ’ਚ ਘੁੰਮ ਰਹੇ ਇਕ ਪਾਕਿਸਤਾਨੀ ਘੁਸਪੈਠੀਆ ਨੂੰ ਕਾਬੂ ਕੀਤਾ ਹੈ। ਪਤਾ ਲੱਗਾ ਹੈ ਕਿ ਆਰਮੀ ਸੈਂਟਰ ਦੇ ਜਵਾਨਾਂ ਨੇ ਸੋਮਵਾਰ ਦੇਰ ਸ਼ਾਮ ਹੁਸੈਨੀਵਾਲਾ ਬੈਰਾਜ਼ ਦੇ ਕੋਲ ਬੀ. ਓ. ਪੀ. ਨੰ: 192/4 ਦੇ ਆਸਪਾਸ ਇਕ ਵਿਅਕਤੀ ਨੂੰ ਸ਼ੱਕੀ ਹਾਲਾਤ ’ਚ ਘੁੰਮਦੇ ਹੋਏ ਦੇਖਿਆ। ਜਵਾਨਾਂ ਵਲੋਂ ਉਸ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਨਾਮ ਮੁਸ਼ਤਾਕ ਪੁੱਤਰ ਸ਼ਬੀਰ ਵਾਸੀ ਪਾਕਿਸਤਾਨ ਦੱਸਿਆ, ਜਦਕਿ ਉਹ ਪੂਰਾ ਪਤਾ ਦੱਸਣ ’ਚ ਅਸਮਰੱਥ ਹੈ।

ਉਸਦੀ ਤਲਾਸ਼ੀ ਦੌਰਾਨ ਉਸ ਕੋਲੋਂ ਕਿਸੇ ਜਵੇਦ ਅਨਵਰ ਪੁੱਤਰ ਅਨਵਰ ਅਲੀ ਦੇ ਪਛਾਣ ਪੱਤਰ ਦੀ ਫੋਟੋ ਕਾਪੀ, 5510 ਰੁਪਏ ਦੀ ਪਾਕਿਸਤਾਨੀ ਕਰੰਸੀ ਅਤੇ ਦੋ ਵਿਜ਼ਟਿੰਗ ਕਾਰਡ ਬਰਾਮਦ ਹੋਏ ਹਨ। ਖੁਫੀਆ ਏਜੰਸੀਆਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਉਕਤ ਵਿਅਕਤੀ ਭਾਰਤੀ ਇਲਾਕੇ ’ਚ ਕਿਥੋਂ ਬਾਰਡਰ ਟੱਪ ਕੇ ਆਇਆ ਅਤੇ ਉਹ ਕਿਸ ਕੰਮ ਲਈ ਇਧਰ ਆਇਆ ਹੈ? ਏਜੰਸੀਆਂ ਉਕਤ ਵਿਅਕਤੀ ਤੋਂ ਸਖਤੀ ਨਾਲ ਪੁੱਛਗਿੱਛ ਕਰ ਰਹੀਆਂ ਹਨ । ਇਸ ਤੋਂ ਬਾਅਦ ਅਗਲੀ ਜਾਂਚ ਦੇ ਲਈ ਇਸ ਨੂੰ ਜੁਆਇੰਟ ਇੰਟੇਰੋਗੇਸ਼ਨ ਸੈਂਟਰ ਅੰਮ੍ਰਿਤਸਰ ਭੇਜਿਆ ਜਾ ਸਕਦਾ ਹੈ।


author

Bharat Thapa

Content Editor

Related News