ਪਾਕਿਸਤਾਨ ਨਾਪਾਕ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼, ਸਰਹੱਦ ਪਾਰੋਂ ਆਏ 2 ਡ੍ਰੋਨਜ਼ ’ਤੇ BSF ਵੱਲੋਂ ਫਾਇਰਿੰਗ

11/20/2022 4:43:30 PM

ਗੁਰਦਾਸਪੁਰ (ਵਿਨੋਦ)-ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਨੇ ਆਪਣੀਆਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਜਾਰੀ ਰੱਖਦੇ ਹੋਏ ਬੀਤੀ ਰਾਤ ਸੀਮਾ ਸੁਰੱਖਿਆ ਬਲ ਸੈਕਟਰ ਗੁਰਦਾਸਪੁਰ ਦੀ ਸਰਹੱਦ  ’ਚ ਦੋ ਸਥਾਨਾਂ ’ਤੇ ਡ੍ਰੋਨਜ਼ ਨੂੰ ਭਾਰਤੀ ਸਰਹੱਦ ’ਚ ਭੇਜਿਆ ਪਰ ਦੋਵਾਂ ਸਥਾਨਾਂ ’ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਫਾਇਰਿੰਗ ਕਰਕੇ ਅਤੇ ਤੇਜ਼ ਰੋਸ਼ਨੀ ਕਰਕੇ ਡ੍ਰੋਨ ਨੂੰ ਵਾਪਸ ਖਦੇੜ ਦਿੱਤਾ। ਇਸ ਸਬੰਧੀ ਸੀਮਾ ਸੁਰੱਖਿਆ ਬਲ ਗੁਰਦਾਸਪੁਰ ਦੇ ਡੀ. ਆਈ. ਜੀ. ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਤੀ ਰਾਤ ਲਗਭਗ 9.30 ਵਜੇ ਕੱਸੋਵਾਲ ਬੀ.ਓ.ਪੀ. ਕੋਲ ਅੰਤਰਰਾਸ਼ਟਰੀ ਸਰਹੱਦ ’ਤੇ ਪਾਕਿਸਤਾਨ ਤੋਂ ਆਏ ਡ੍ਰੋਨ ਦੀ ਹਲਚਲ ਵੇਖਣ ’ਤੇ ਜਵਾਨਾਂ ਨੇ ਉਸ ’ਤੇ 96 ਰਾਊਂਡ ਫਾਇਰ ਕੀਤੇ ਅਤੇ ਤੇਜ਼ ਰੌਸ਼ਨੀ ਦੇ ਪੰਜ ਬੰਬ ਸੁੱਟੇ, ਜਿਸ ’ਤੇ ਡ੍ਰੋਨ ਵਾਪਸ ਪਾਕਿਸਤਾਨ ਚਲਾ ਗਿਆ।

ਇਹ ਖ਼ਬਰ ਵੀ ਪੜ੍ਹੋ : ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਗ੍ਰਿਫ਼ਤਾਰ, ਸ੍ਰੀ ਦਰਬਾਰ ਸਾਹਿਬ ਸਬੰਧੀ ਕੀਤੀ ਸੀ ਇਤਰਾਜ਼ਯੋਗ ਬਿਆਨਬਾਜ਼ੀ

ਡੀ. ਆਈ. ਜੀ. ਜੋਸ਼ੀ ਨੇ ਦੱਸਿਆ ਕਿ ਇਸੇ ਤਰ੍ਹਾਂ ਰਾਤ ਲੱਗਭਗ 11.46 ਵਜੇ ਸਾਡੀ ਚੰਨਾ ਪਟਨ ਬੀ. ਓ. ਪੀ. ਦੇ ਕੋਲ ਵੀ ਡ੍ਰੋਨ ਦੀ ਆਵਾਜ਼ ਸੁਣੀ ਗਈ, ਜਿਸ ’ਤੇ 73 ਬਟਾਲੀਅਨ ਦੇ ਜਵਾਨਾਂ ਨੇ ਉਸ ’ਤੇ 10 ਰਾਊਂਡ ਫਾਇਰ ਕੀਤੇ ਤੇ ਡ੍ਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ। ਉਨ੍ਹਾਂ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੇ ਜਵਾਨ ਪਾਕਿਸਤਾਨ ਦੀ ਹਰ ਸਾਜ਼ਿਸ਼ ਦਾ ਮੂੰਹ ਤੋੜ ਜਵਾਬ ਦੇਣ ਵਿਚ ਪੂਰੀ ਤਰ੍ਹਾਂ ਮਜ਼ਬੂਤ ਹਨ ਅਤੇ ਪਾਕਿਸਤਾਨ ਦੀ ਕਿਸੇ ਵੀ ਸਾਜ਼ਿਸ਼ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੈਕਟਰ ’ਚ ਦੋ ਡ੍ਰੋਨਜ਼ ਨੂੰ ਖਦੇੜਨ ਤੋਂ ਬਾਅਦ ਦੋਵਾਂ ਹੀ ਇਲਾਕਿਆਂ ’ਚ ਸਰਚ ਮੁਹਿੰਮ ਚਲਾਈ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਭਾਜਪਾ ਅਤੇ RSS ਦੀ ਦਖਲਅੰਦਾਜ਼ੀ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਹੋਈ ਜਗ ਜ਼ਾਹਿਰ : ਐਡਵੋਕੇਟ ਧਾਮੀ


Manoj

Content Editor

Related News