ਪਾਕਿਸਤਾਨੀ ਮੁੰਡੇ ਨਾਲ ਚੈਟਿੰਗ ’ਤੇ ਹੋਇਆ ਪਿਆਰ, 25 ਤੋਲੇ ਸੋਨਾ ਲੈ ਕੇ ਉੜੀਸਾ ਤੋਂ ਕਰਤਾਰਪੁਰ ਕੋਰੀਡੋਰ ਪਹੁੰਚੀ ਕੁੜੀ

Wednesday, Apr 07, 2021 - 06:34 PM (IST)

ਪਾਕਿਸਤਾਨੀ ਮੁੰਡੇ ਨਾਲ ਚੈਟਿੰਗ ’ਤੇ ਹੋਇਆ ਪਿਆਰ, 25 ਤੋਲੇ ਸੋਨਾ ਲੈ ਕੇ ਉੜੀਸਾ ਤੋਂ ਕਰਤਾਰਪੁਰ ਕੋਰੀਡੋਰ ਪਹੁੰਚੀ ਕੁੜੀ

ਡੇਰਾ ਬਾਬਾ ਨਾਨਕ (ਵਤਨ) : ਡੇਰਾ ਬਾਬਾ ਨਾਨਕ ਪੁਲਸ ਵਲੋਂ ਅੱਜ ਮੁਸਤੈਦੀ ਵਰਤਦਿਆਂ ਸ਼ੱਕੀ ਹਾਲਤ ਵਿਚ ਘੁੰਮਦੀ ਇਕ ਕੁੜੀ ਨੂੰ ਜਿਥੇ ਕਾਬੂ ਕੀਤਾ, ਉਥੇ ਹੀ ਉਸ ਕੋਲ ਪਏ ਕੀਮਤੀ ਸਮਾਨ ਨੂੰ ਵੀ ਉੁਸਦੇ ਘਰਵਾਲਿਆਂ ਨੂੰ ਬੁਲਾ ਕੇ ਸੌਂਪਦਿਆਂ ਇਮਾਨਦਾਰੀ ਦੀ ਮਿਸਾਲ ਦਿੱਤੀ। ਇਸ ਦੇ ਨਾਲ ਨਾਲ ਚੈਟਿੰਗ ਰਾਹੀਂ ਉੜੀਸਾ ਦੀ ਰਹਿਣ ਵਾਲੀ ਇਹ ਕੁੜੀ ਜੋ ਕਿ (ਇਸਲਾਮਾਬਾਦ) ਪਾਕਿਸਤਾਨ ਦੇ ਇਕ ਵਸਨੀਕ ਮੁੰਡੇ ਨਾਲ ਗੱਲਬਾਤ ਕਰਦੀ ਸੀ ਅਤੇ ਉਸ ਦੇ ਕਹਿਣ ’ਤੇ ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਸਾਹਿਬ ਕੌਰੀਡੋਰ ਰਾਹੀਂ ਪਾਕਿਸਤਾਨ ਆਉਣ ਦੇ ਝਾਂਸੇ ਵਿਚ ਡੇਰਾ ਬਾਬਾ ਨਾਨਕ ਆ ਗਈ। ਇਥੇ ਕੌਰੀਡੋਰ ’ਤੇ ਤੈਨਾਤ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਉਸ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਕੌਰੀਡੋਰ ਕੋਰੋਨਾ ਦੇ ਚਲਦਿਆਂ ਬੰਦ ਹੈ। ਉਪਰੰਤ ਕੁੜੀ ਨੂੰ ਸ਼ੱਕੀ ਹਾਲਤ ਵਿਚ ਪੁਲਸ ਨੇ ਫੜ ਕੇ ਸਾਰੀ ਕਹਾਣੀ ਸੁਣੀ ਅਤੇ ਤਫਤੀਸ਼ ਤੋਂ ਬਾਅਦ ਉਸ ਦੇ ਘਰ ਵਾਲਿਆਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ 8 ਅਪ੍ਰੈਲ ਨੂੰ ਸੂਬੇ ਵਿਚ ਗਜ਼ਟਿਡ ਛੁੱਟੀ ਦਾ ਐਲਾਨ

ਇਸ ਸਬੰਧੀ ਜਾਣਕਾਰੀ ਦਿੰਦਆਂ ਡੇਰਾ ਬਾਬਾ ਨਾਨਕ ਦੇ ਡੀ. ਐੱਸ. ਪੀ. ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਪੁਲਸ ਨੇ ਐੱਸ. ਐੱਚ. ਓ. ਅਨਿਲ ਪਵਾਰ ਦੀ ਅਗਵਾਈ ਵਿਚ ਇਕ ਕੁੜੀ ਜੋ ਕਿ ਸ਼ੱਕੀ ਹਾਲਤ ਵਿਚ ਡੇਰਾ ਬਾਬਾ ਨਾਨਕ ਵਿਖੇ ਘੁੰਮ ਰਹੀ ਸੀ, ਨੂੰ ਜਨਾਨਾ ਪੁਲਸ ਦੀ ਮਦਦ ਨਾਲ ਥਾਣਾ ਡੇਰਾ ਬਾਬਾ ਨਾਨਕ ਲਿਆਂਦਾ। ਪੁਲਸ ਵਲੋਂ ਜਦੋਂ ਤਫ਼ਤੀਸ਼ ਕੀਤੀ ਗਈ ਤਾਂ ਉਕਤ ਕੁੜੀ ਦਾ ਵਿਆਹ 2015 ਵਿਚ ਪਿੰਡ ਮਾਝੀਪਲੀ ਜ਼ਿਲ੍ਹਾ ਸੰਬਲਪੁਰ (ਉੜੀਸਾ) ਦੇ ਰਹਿਣ ਵਾਲੇ ਨੌਜਵਾਨ ਨਾਲ ਹੋਇਆ ਸੀ ਅਤੇ ਇਸ ਦੇ 5 ਸਾਲ ਦੀ ਕੁੜੀ ਵੀ ਹੈ। ਤਫ਼ਤੀਸ਼ ਦੌਰਾਨ ਉਸ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਸ ਨੇ ਮੋਬਾਇਲ ’ਤੇ ਆਜ਼ਾਰ ਨਾਂ ਦੀ ਇਕ ਐਪ ਡਾਊਨਲੋਡ ਕੀਤੀ ਅਤੇ ਗਰੁੱਪ ਵਿਚ ਦੋਸਤਾਨਾ ਚੈਟ ਸ਼ੁਰੂ ਕਰ ਦਿੱਤਾ ਅਤੇ ਕਰੀਬ 2 ਮਹੀਨੇ ਪਹਿਲਾਂ ਇਸਲਾਮਾਬਾਦ (ਪਾਕਿਸਤਾਨ) ਦੇ ਇਕ ਮੁੰਡੇ ਨਾਲ ਉਸ ਦੀ ਗੱਲਬਾਤ ਸ਼ੁਰੂ ਹੋਈ ਅਤੇ ਦੋਵਾਂ ਨੇ ਇਕ ਦੂਸਰੇ ਦਾ ਨੰਬਰ ਲੈ ਕੇ ਆਪਸ ਵਿਚ ਚੈਟ ਰਾਹੀਂ ਗੱਲਬਾਤ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਚੱਲਦੇ ਪੰਜਾਬ ਸਰਕਾਰ ਦਾ ਨਵਾਂ ਫਰਮਾਨ

PunjabKesari

ਚੈਟਿੰਗ ਦੌਰਾਨ ਮੁੰਡੇ ਨੇ ਉਸ ਨੂੰ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿਚ ਕਸਬਾ ਡੇਰਾ ਬਾਬਾ ਨਾਨਕ ਨਾਲ ਲੱਗਦੇ ਕਰਤਾਰਪੁਰ ਸਾਹਿਬ ਕੌਰੀਡੋਰ ਰਾਹੀਂ ਪਾਕਿਸਤਾਨ ਆਉਣ ਦੀ ਗੱਲ ਆਖੀ, ਜਿਸ ’ਤੇ ਉਸ ਨੇ ਹਾਮੀ ਭਰਦਿਆਂ ਆਪਣੇ ਪੇਕੇ ਘਰ ਤੋਂ ਜਹਾਜ਼ ਰਾਹੀਂ ਦਿੱਲੀ ਅਤੇ ਬੱਸ ਰਾਹੀਂ ਜਲੰਧਰ ਫਿਰ ਅੰਮ੍ਰਿਤਸਰ ਪਹੁੰਚੀ। ਰਾਤ ਉਥੇ ਰੁਕਣ ਤੋਂ ਬਾਅਦ 6 ਅਪ੍ਰੈਲ 2021 ਨੂੰ ਬਸ ਰਾਹੀਂ ਡੇਰਾ ਬਾਬਾ ਨਾਨਕ ਪਹੁੰਚੀ ਅਤੇ ਜਦੋਂ ਉਹ ਕਸਬੇ ਦੇ ਨਾਲ ਲੱਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਬਣੇ ਕਰਤਾਰਪੁਰ ਕੋਰੀਡੋਰ ’ਤੇ ਪਹੁੰਚੀ ਤਾਂ ਉਥੇ ਤੈਨਾਤ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਉਸ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਕਰਤਾਰਪੁਰ ਕੌਰੀਡੋਰ ਬੰਦ ਹੈ ਅਤੇ ਉਂਝ ਵੀ ਪਾਸਪੋਰਟ ਤੋਂ ਬਗੈਰ ਪਾਕਿਸਤਾਨ ਜਾਣਾ ਅਸੰਭਵ ਹੈ। ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲਣ ’ਤੇ ਪੁਲਸ ਨੇ ਉਸ ਨੂੰ ਡੇਰਾ ਬਾਬਾ ਨਾਨਕ ਦੇ ਥਾਣੇ ਲਿਆਂਦਾ।

ਇਹ ਵੀ ਪੜ੍ਹੋ : ਮਾਛੀਵਾੜਾ ’ਚ ਬੱਕਰੀ ਨੇ ਜੰਮਿਆ ਅਨੋਖਾ ਲੇਲਾ, ਲੋਕਾਂ ਨੇ ਸਮਝਿਆ ਭਗਵਾਨ ਗਣੇਸ਼ ਦਾ ਰੂਪ, ਦੇਖਣ ਵਾਲਿਆਂ ਦੇ ਉੱਡੇ ਹੋਸ਼

ਪੁਲਸ ਨੇ ਕੁੜੀ ਵਲੋਂ ਦੱਸੇ ਪਤੇ ਤੇ ਸੰਪਰਕ ਕਰਦਿਆਂ ਪਾਇਆ ਕਿ ਸਬੰਧਤ ਥਾਣੇ ਵਿਚ ਕੁੜੀ ਦੇ ਘਰ ਵਾਲਿਆਂ ਨੇ ਇਸ ਦੀ ਗੁੰਮਸ਼ੁਦਗੀ ਰਿਪੋਰਟ ਲਿਖਾਈ ਹੋਈ ਹੈ ਅਤੇ ਹੋਰ ਵੇਰਵਿਆਂ ਵਿਚ ਕੁੜੀ ਨੇ ਘਰੋਂ ਆਉਣ ਸਮੇਤ 25 ਤੋਲੇ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਵੀ ਨਾਲ ਲਿਆਂਦਾ ਸੀ। ਪੁਲਸ ਨੇ ਤਫ਼ਤੀਸ਼ ਤੋਂ ਬਾਅਦ ਕੁੜੀ ਦੇ ਘਰ ਵਾਲਿਆਂ ਨੂੰ ਇਥੇ ਬੁਲਾਇਆ ਅਤੇ ਕੁੜੀ ਨੂੰ ਉਸ ਦੇ ਪਿਤਾ ਅਤੇ ਪਤੀ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਕੁੜੀ ਤੋਂ ਬਰਾਮਦ ਸਾਰਾ ਕੀਮਤੀ ਸਮਾਨ ਵੀ ਘਰ ਵਾਲਿਆਂ ਨੂੰ ਸੌਂਪ ਕੇ ਇਮਾਨਦਾਰੀ ਦੀ ਮਿਸਾਲ ਦਿੱਤੀ।

ਇਹ ਵੀ ਪੜ੍ਹੋ : ਤਰਨਤਾਰਨ ’ਚ ਵੱਡੀ ਵਾਰਦਾਦ, ਵਿਆਹ ਸਮਾਗਮ ਦੌਰਾਨ ਅੰਨ੍ਹਵਾਹ ਚੱਲੀਆਂ ਗੋਲ਼ੀਆਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News