ਪਾਕਿ ਲਈ ਜਾਸੂਸੀ ਕਰਨ ਵਾਲਿਆਂ ਦਾ ਪਰਦਾਫ਼ਾਸ਼, ਦੋ ISI ਏਜੰਟ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ
Thursday, May 19, 2022 - 11:33 AM (IST)
ਅੰਮ੍ਰਿਤਸਰ - ਸੂਬੇ ਦੀ ਪ੍ਰਭੂਸੱਤਾ, ਅਖੰਡਤਾ ਅਤੇ ਸੁਰੱਖਿਆ ਨਾਲ ਸਮਝੌਤਾ ਕਰਕੇ ਪਾਕਿਸਤਾਨ ਦੀ ਏਜੈਂਸੀ 'ਇੰਟਰ-ਸਰਵਿਸਜ ਇੰਟੈਲੀਜੇਂਸ' (ISI) ਲਈ ਜਾਸੂਸੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਪੰਜਾਬ ਪੁਲਸ ਨੇ ਸਫ਼ਲਤਾ ਹਾਸਲ ਕੀਤੀ ਹੈ। ਪਾਕਿ ਆਈ.ਐੱਸ.ਆਈ ਅਤੇ ਦੇਸ਼ ਧ੍ਰੋਹੀ ਵਿਅਕਤੀਆਂ ਦੇ ਗਠਜੋੜ ਨੂੰ ਤੋੜਨ ਦੀ ਮੁਹਿੰਮ ਤਹਿਤ ਪੰਜਾਬ ਪੁਲਸ ਨੇ ਸਰਹੱਦ ਪਾਰ ਜਾਸੂਸੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਜ਼ਫਰ ਰਿਆਜ਼ ਪੁੱਤਰ ਮੁਹੰਮਦ ਅਤੇ ਮੁਹੰਮਦ ਸ਼ਮਸ਼ਾਦ ਪੁੱਤਰ ਏਨੁਲ ਹੱਕ ਵਾਸੀ ਪਿੰਡ ਭੇਜਾ ਵਜੋਂ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ: ਬਲੈਕ ਫੰਗਸ ਦਾ ਕਹਿਰ ਅੱਜ ਵੀ ਜਾਰੀ, ਗੁਰਦਾਸਪੁਰ ਦੇ ਮਰੀਜ਼ ਨੂੰ ਗੁਆਉਣੀ ਪਈ ਆਪਣੀ ਇਕ ਅੱਖ
ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਜ਼ਫਰ ਰਿਆਜ਼ ਰਿਆਜ਼ ਕੋਲਕਾਤਾ ਦਾ ਨਿਵਾਸੀ ਹੈ, ਜਦਕਿ ਸ਼ਮਸ਼ਾਦ ਬਿਹਾਰ ਦਾ ਨਿਵਾਸੀ ਹੈ। 2005 ਵਿੱਚ ਜ਼ਫ਼ਰ ਦਾ ਵਿਆਹ ਇੱਕ ਪਾਕਿ ਨਾਗਰਿਕ ਰਾਬੀਆ ਪੁੱਤਰੀ ਸ਼ੇਖ ਜਹਾਂਗੀਰ ਅਹਿਮਦ ਵਾਸੀ 326-ਕਿਊ, ਮਾਡਲ ਟਾਊਨ ਲਾਹੌਰ ਨਾਲ ਹੋਇਆ ਸੀ। ਸ਼ੁਰੂ ਵਿਚ ਰਾਬੀਆ ਕੋਲਕਾਤਾ ਵਿਚ ਉਸ ਦੇ ਨਾਲ ਰਹੀ ਪਰ 2012 ਵਿਚ ਉਸ ਦੇ ਹਾਦਸੇ ਤੋਂ ਬਾਅਦ ਉਸ ਦੀ ਆਰਥਿਕ ਹਾਲਤ ਵਿਗੜ ਗਈ ਅਤੇ ਆਪਣੇ ਸਹੁਰਿਆਂ ਦੇ ਕਹਿਣ 'ਤੇ ਉਹ ਲਾਹੌਰ ਸ਼ਿਫਟ ਹੋ ਗਈ। ਜ਼ਫਰ ਆਪਣੇ ਇਲਾਜ ਦੇ ਬਹਾਨੇ ਅਕਸਰ ਭਾਰਤ ਜਾਂਦਾ ਸੀ।
ਪੜ੍ਹੋ ਇਹ ਵੀ ਖ਼ਬਰ: ਪਿਆਰ ’ਚ ਧੋਖਾ ਮਿਲਣ ’ਤੇ ਨੌਜਵਾਨ ਨੇ ਜ਼ਹਿਰ ਨਿਗਲ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਹੋਏ ਕਈ ਖ਼ੁਲਾਸੇ
ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਦੌਰਾਨ ਉਹ ਪਾਕਿਸਤਾਨੀ ਖੁਫੀਆ ਅਧਿਕਾਰੀ (ਪੀ.ਆਈ.ਓ.) ਅਵੈਸ ਦੇ ਸੰਪਰਕ ਵਿੱਚ ਆਇਆ, ਜਿਸ ਨੇ ਐੱਫ.ਆਰ.ਆਰ.ਓ. ਦਫ਼ਤਰ ਲਾਹੌਰ ਵਿੱਚ ਕੰਮ ਕਰਨ ਦਾ ਦਾਅਵਾ ਕੀਤਾ। ਮੁਲਜ਼ਮ ਨੂੰ ਪੀ.ਆਈ.ਓ. ਵੱਲੋਂ ਆਈ.ਐੱਸ.ਆਈ. ਲਈ ਕੰਮ ਕਰਨ ਲਈ ਲੁਭਾਇਆ ਗਿਆ ਸੀ, ਜਿਸ ਦੇ ਨਤੀਜੇ ਵਜੋਂ ਭਾਰਤ ਦੌਰੇ ਦੌਰਾਨ ਮੁਲਜ਼ਮ ਨੇ ਭਾਰਤੀ ਫੌਜ ਦੀਆਂ ਇਮਾਰਤਾਂ, ਵਾਹਨਾਂ ਆਦਿ ਦੀਆਂ ਤਸਵੀਰਾਂ ਅਤੇ ਵੀਡੀਓਜ਼ ਕਲਿੱਕ ਕੀਤੀਆਂ, ਜਿਨ੍ਹਾਂ ਨੂੰ ਐਨਕ੍ਰਿਪਟਡ ਐਪਸ ਰਾਹੀਂ ਸਾਂਝਾ ਕਰ ਦਿੱਤਾ ਗਿਆ। ਉਸ ਦੇ ਮੋਬਾਈਲ ਦੀ ਮੁੱਢਲੀ ਜਾਂਚ ਦੌਰਾਨ ਉਹ ਤਸਵੀਰਾਂ ਅਤੇ ਵੀਡੀਓਜ਼ ਮਿਲੀਆਂ ਹਨ।
ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ: ਜ਼ਮੀਨੀ ਵਿਵਾਦ ਨੂੰ ਲੈ ਕੇ ਜਨਾਨੀ ਦਾ ਗੋਲੀਆ ਮਾਰ ਕੀਤਾ ਕਤਲ, ਖੂਨ ਨਾਲ ਲੱਥਪੱਥ ਮਿਲੀ ਲਾਸ਼
ਪੁੱਛਗਿੱਛ ਦੌਰਾਨ ਜ਼ਫਰ ਨੇ ਦੱਸਿਆ ਕਿ ਅਵੈਸ ਦੇ ਕਹਿਣ 'ਤੇ ਉਸ ਨੇ ਆਪਣੇ ਪੁਰਾਣੇ ਸਹਿਯੋਗੀ ਮੁਹੰਮਦ ਨਾਲ ਜਾਣ-ਪਛਾਣ ਕਰਵਾਈ ਸੀ। ਸ਼ਮਸ਼ਾਦ ਨੇ ਖੁਲਾਸਾ ਕੀਤਾ ਕਿ ਉਹ ਪਿਛਲੇ 20 ਸਾਲਾਂ ਤੋਂ ਅੰਮ੍ਰਿਤਸਰ ਵਿੱਚ ਰਹਿ ਰਿਹਾ ਹੈ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਸਾਹਮਣੇ ਨਿੰਬੂ ਪਾਣੀ ਦੀ ਗੱਡੀ ਚਲਾਉਂਦਾ ਹੈ। ਜ਼ਫਰ ਦੇ ਕਹਿਣ 'ਤੇ ਉਸ ਨੇ ਅੰਮ੍ਰਿਤਸਰ ਦੇ ਏਅਰ ਫੋਰਸ ਸਟੇਸ਼ਨ ਅਤੇ ਕੈਂਟ ਇਲਾਕੇ ਦੀਆਂ ਤਸਵੀਰਾਂ ਜ਼ਫਰ ਨਾਲ ਕਈ ਵਾਰ ਕਲਿੱਕ ਕਰਕੇ ਸਾਂਝੀਆਂ ਕੀਤੀਆਂ, ਜਿਸ ਨੇ ਇਹ ਤਸਵੀਰਾਂ ਅਵੈਸ ਨੂੰ ਭੇਜ ਦਿੱਤੀਆਂ। ਇਸ ਸਬੰਧ ਵਿੱਚ ਮੁਕੱਦਮਾ ਨੰਬਰ 17 ਮਿਤੀ 18.05.2022 ਅਧੀਨ 3, 4, 5, 9 ਆਫੀਸ਼ੀਅਲ ਸੀਕਰੇਟਸ ਐਕਟ, 120-ਬੀ ਆਈ.ਪੀ.ਸੀ., ਪੀ.ਐੱਸ.ਐੱਸ.ਐੱਸ.ਓ.ਸੀ. ਅੰਮ੍ਰਿਤਸਰ ਦਰਜ ਕੀਤਾ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ: ਦੀਨਾਨਗਰ ’ਚ 21 ਸਾਲਾ ਗੱਭਰੂ ਦੀ ਸ਼ੱਕੀ ਹਾਲਤ ’ਚ ਮੌਤ, ਕੁਝ ਦਿਨਾਂ ਬਾਅਦ ਜਾਣਾ ਸੀ ਇਟਲੀ