ਪਾਕਿਸਤਾਨ ਨੇ ਸਿੱਖ ਸੰਗਤਾਂ ਲਈ ਕੀਤਾ ਵੱਡਾ ਐਲਾਨ (ਵੀਡੀਓ)

12/08/2018 3:34:31 PM

ਇਸਲਾਮਾਬਾਦ, (ਏਜੰਸੀ)— ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ 'ਚ ਨੀਂਹ ਪੱਥਰ ਰੱਖ ਹੋਣ ਮਗਰੋਂ ਸਿੱਖ ਸੰਗਤਾਂ ਲਈ ਇਕ ਹੋਰ ਵੱਡੀ ਖੁਸ਼ਖਬਰੀ ਹੈ। ਪਾਕਿਸਤਾਨ ਦੇ ਰੇਲਵੇ ਮੰਤਰੀ ਰਸ਼ੀਦ ਅਹਿਮਦ ਨੇ ਸਿੱਖ ਸ਼ਰਧਾਲੂਆਂ ਦੀ ਸੁਵਿਧਾ ਲਈ ਕਈ ਐਲਾਨ ਕੀਤੇ ਹਨ। 

ਪਾਕਿਸਤਾਨ ਦੇ ਮੰਤਰੀ ਨੇ ਕਿਹਾ ਕਿ ਪੰਜਾ ਸਾਹਿਬ ਵਿਖੇ ਉਨ੍ਹਾਂ ਨੇ 250 ਮਿਲੀਅਨ ਦਾ ਰੇਲਵੇ ਸਟੇਸ਼ਨ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਵਾਅਦਾ ਕੀਤਾ ਕਿ ਵਿਸਾਖੀ ਤਕ ਇਹ ਸਟੇਸ਼ਨ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਰਸ਼ੀਦ ਨੇ ਕਿਹਾ ਕਿ ਵਿਸਾਖੀ 'ਤੇ ਜਦੋਂ ਤੁਸੀਂ ਆਓਗੇ ਤਾਂ ਇਹ ਬਦਲੀ ਹੋਈ ਜਗ੍ਹਾ ਹੋਵੇਗੀ। ਸਭ ਤੋਂ ਵੱਡਾ ਐਲਾਨ ਉਨ੍ਹਾਂ ਨੇ ਸਿੱਖ ਸੰਗਤਾਂ ਦੇ ਠਹਿਰਣ ਲਈ ਵਧੀਆ ਪ੍ਰਬੰਧ ਮੁਹੱਈਆ ਕਰਵਾਉਣ ਲਈ ਕੀਤਾ।

ਰਸ਼ੀਦ ਨੇ ਕਿਹਾ ਕਿ ਸਾਡੇ ਕੋਲ ਕਰਤਾਰਪੁਰ 'ਚ ਰੇਲਵੇ ਸਟੇਸ਼ਨ ਦੀ 16 ਏਕੜ ਜ਼ਮੀਨ ਹੈ ਅਤੇ ਪਾਕਿਸਤਾਨ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਸਿੱਖ ਜਾਂ ਵਿਦੇਸ਼ 'ਚ ਵਸਦੇ ਸਿੱਖ ਚਾਹੁਣ ਤਾਂ ਕਰਤਾਪੁਰ 'ਚ ਰੇਲਵੇ ਸਟੇਸ਼ਨ ਦੀ 10 ਏਕੜ ਜ਼ਮੀਨ ਦਾ ਇਸਤੇਮਾਲ ਪੰਜ ਸਿਤਾਰਾ ਹੋਟਲ ਲਈ ਕਰ ਸਕਦੇ ਹਨ। ਰੇਲਵੇ ਇਹ ਜ਼ਮੀਨ ਲੀਜ਼ 'ਤੇ ਦੇਣ ਨੂੰ ਤਿਆਰ ਹੈ। ਇਸੇ ਤਰ੍ਹਾਂ ਨਨਕਾਣਾ ਸਾਹਿਬ 'ਚ ਵੀ 10 ਏਕੜ ਤੇ ਨੈਰੋਵਾਲ ਸਟੇਸ਼ਨ 'ਤੇ ਵੀ 5 ਏਕੜ ਜ਼ਮੀਨ 'ਤੇ ਪੰਜ ਸਿਤਾਰਾ ਹੋਟਲ ਖੋਲ੍ਹਣ ਦਾ ਆਫਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਮੇਰੀ ਕੋਸ਼ਿਸ਼ ਹੋਵੇਗੀ ਕਿ ਕਰਤਾਰਪੁਰ ਰੇਲਵੇ ਸਟੇਸ਼ਨ ਲਈ ਵੀ ਗ੍ਰਾਂਟ ਮਨਜ਼ੂਰ ਕਰਾ ਲਈ ਜਾਵੇ।


Related News