ਵਪਾਰ ਬੰਦ ਹੋਣ ਦੇ ਬਾਵਜੂਦ ਪਾਕਿਸਤਾਨ ਤੋਂ ਆਏ ਲੂਣ ਦੇ 10 ਟਰੱਕ

Friday, Aug 09, 2019 - 01:02 PM (IST)

ਵਪਾਰ ਬੰਦ ਹੋਣ ਦੇ ਬਾਵਜੂਦ ਪਾਕਿਸਤਾਨ ਤੋਂ ਆਏ ਲੂਣ ਦੇ 10 ਟਰੱਕ

ਅੰਮ੍ਰਿਤਸਰ (ਨੀਰਜ) : ਪਾਕਿਸਤਾਨ ਵੱਲੋਂ ਭਾਰਤ ਨਾਲ ਵਪਾਰਕ ਰਿਸ਼ਤੇ ਖਤਮ ਕਰਨ ਦਾ ਐਲਾਨ ਕੀਤੇ ਜਾਣ ਦੇ ਬਾਵਜੂਦ ਵੀਰਵਾਰ ਨੂੰ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਭਾਰਤ ਅਤੇ ਪਾਕਿਸਤਾਨ 'ਚ ਹੋਣ ਵਾਲਾ ਦਰਾਮਦ-ਬਰਾਮਦ ਜਾਰੀ ਰਿਹਾ ਹੈ। ਜਾਣਕਾਰੀ ਅਨੁਸਾਰ ਆਈ. ਸੀ. ਪੀ. ਅਟਾਰੀ 'ਤੇ ਪਾਕਿਸਤਾਨ ਤੋਂ 10 ਟਰੱਕ ਲੂਣ ਅਤੇ 2 ਅਫਗਾਨਿਸਤਾਨ ਦੇ ਟਰੱਕ ਆਏ। ਇਸ 'ਚ ਡਰਾਈ ਫਰੂਟ ਅਤੇ ਜੀਰਾ ਸੀ, ਜਦਕਿ ਭਾਰਤ ਵੱਲੋਂ ਪਾਕਿਸਤਾਨ ਨੂੰ 8 ਟਰੱਕ ਪਲਾਸਟਿਕ ਦਾਣਾ ਅਤੇ ਕਾਟਨ ਯਾਰਨ ਐਕਸਪੋਰਟ ਕੀਤਾ ਗਿਆ। ਮੰਨਿਆ ਜਾ ਰਿਹਾ ਸੀ ਕਿ ਪਾਕਿਸਤਾਨ ਵੱਲੋਂ ਵਪਾਰ ਬੰਦ ਕਰਨ ਦਾ ਐਲਾਨ ਕੀਤੇ ਜਾਣ ਦੇ ਬਾਅਦ ਆਈ. ਸੀ. ਪੀ. 'ਤੇ ਪਾਕਿਸਤਾਨ ਨਾਲ ਦਰਾਮਦ-ਬਰਾਮਦ ਬੰਦ ਹੋ ਜਾਵੇਗਾ ਪਰ ਅਜਿਹਾ ਨਹੀਂ ਹੋਇਆ ਹੈ। ਭਾਰਤ ਸਰਕਾਰ ਵੱਲੋਂ ਪਾਕਿਸਤਾਨ ਤੋਂ ਦਰਾਮਦ ਵਸਤੂਆਂ 'ਤੇ 200 ਫ਼ੀਸਦੀ ਕਸਟਮ ਡਿਊਟੀ 16 ਫਰਵਰੀ 2019 ਤੋਂ ਲਾ ਦਿੱਤੀ ਗਈ ਸੀ। ਇਸ ਕਾਰਨ ਪਾਕਿਸਤਾਨ ਤੋਂ ਆਉਣ ਵਾਲਾ ਸੀਮੈਂਟ, ਜਿਪਸਮ, ਛੁਆਰੇ ਦੀ ਦਰਾਮਦ ਬੰਦ ਹੋ ਗਈ ਸੀ। ਇਕ ਸੀਮੈਂਟ ਦੀ ਬੋਰੀ 'ਤੇ 680 ਰੁਪਏ ਡਿਊਟੀ ਲੱਗ ਰਹੀ ਸੀ, ਜਦਕਿ ਛੁਆਰੇ ਦੇ ਟਰੱਕ 'ਤੇ 32 ਲੱਖ ਰੁਪਏ ਡਿਊਟੀ ਬਣ ਰਹੀ ਸੀ ਪਰ ਪਾਕਿਸਤਾਨੀ ਲੂਣ ਜਿਸ ਨੂੰ ਰਾਕ ਸਾਲਟ ਵੀ ਕਿਹਾ ਜਾਂਦਾ ਹੈ। ਇਹ ਸਸਤਾ ਹੋਣ ਕਾਰਣ ਅੰਮ੍ਰਿਤਸਰ ਦੇ ਵਪਾਰੀ ਪਾਕਿਸਤਾਨ ਤੋਂ ਲੂਣ ਮੰਗਵਾਉਂਦੇ ਸਨ ਅਤੇ 200 ਫ਼ੀਸਦੀ ਡਿਊਟੀ ਵੀ ਅਦਾ ਕਰ ਰਹੇ ਸਨ। ਹਾਲਾਂਕਿ ਇਸ ਲੂਣ ਦੀ ਖੇਪ ਤੋਂ ਕਸਟਮ ਵਿਭਾਗ ਦੀ ਟੀਮ ਨੇ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਾਰਕੋਟਿਕਸ ਦੀ ਖੇਪ ਫੜੀ ਸੀ।

ਬੀ. ਐੱਸ. ਐੱਫ. ਅਤੇ ਪਾਕਿਸਤਾਨ ਰੇਂਜਰਸ ਦੀ ਪਰੇਡ ਵੀ ਰਹੀ ਜਾਰੀ
ਅਟਾਰੀ ਬਾਰਡਰ ਦੀ ਤਰ੍ਹਾਂ ਜੇ. ਸੀ. ਪੀ. ਅਟਾਰੀ 'ਤੇ ਬੀ. ਐੱਸ. ਐੱਫ. ਅਤੇ ਪਾਕਿਸਤਾਨ ਰੇਂਜਰਸ 'ਚ ਹੋਣ ਵਾਲੀ ਰਿਟਰੀਟ ਸੈਰਾਮਨੀ ਪਰੇਡ ਇਕੋ ਜਿਹੇ ਦਿਨਾਂ ਦੀ ਤਰ੍ਹਾਂ ਜਾਰੀ ਰਹੀ ਹੈ। ਆਮ ਜਨਤਾ ਵੀ ਆਮ ਦਿਨਾਂ ਦੀ ਤਰ੍ਹਾਂ ਭਾਰਤੀ ਪਰੇਡ ਦੇਖਣ ਗਈ।


author

Anuradha

Content Editor

Related News