ਪਾਕਿਸਤਾਨ ਨੇ ਹਿੰਦੀ ਭਾਸ਼ਾ ਵਿਚ ਲਾਏ ਸਾਈਨ ਬੋਰਡ

Friday, Jul 26, 2019 - 09:42 AM (IST)

ਪਾਕਿਸਤਾਨ ਨੇ ਹਿੰਦੀ ਭਾਸ਼ਾ ਵਿਚ ਲਾਏ ਸਾਈਨ ਬੋਰਡ

ਮੰਡੀ ਗੋਬਿੰਦਗੜ੍ਹ (ਮੱਗੋ)—ਜਿੱਥੇ ਇਕ ਪਾਸੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕਾ ਵਿਚ ਜਾ ਕੇ ਆਪਣੀ ਵਿੱਤੀ ਬਦਹਾਲੀ ਦਾ ਦੁੱਖੜਾ ਰੋ ਰਿਹਾ ਹੈ, ਉਥੇ ਦੂਸਰੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਪਾਕਿਸਤਾਨ ਸਰਕਾਰ ਵਲੋਂ ਆਪਣੇ ਕੌਮੀ ਰਾਜ ਮਾਰਗਾਂ ਖਾਸ ਕਰ ਕੇ ਸ੍ਰੀ ਨਨਕਾਣਾ ਸਾਹਿਬ ਵੱਲ ਜਾਣ ਵਾਲੀ ਸੜਕ 'ਤੇ ਉਰਦੂ ਤੇ ਅੰਗਰੇਜ਼ੀ 'ਚ ਲੱਗੇ ਸਾਈਨ ਬੋਰਡ ਨੂੰ ਬਦਲ ਕੇ ਹੁਣ ਉਸ ਨੂੰ ਉਰਦੂ ਤੇ ਹਿੰਦੀ ਵਿਚ ਕਰ ਦਿੱਤਾ ਗਿਆ ਹੈ। ਇਸ ਕਾਰਵਾਈ ਦਾ ਗਰਮ ਖਿਆਲੀ ਸਿੱਖ ਜਥੇਬੰਦੀਆਂ 'ਚ ਰੋਸ ਪਾਇਆ ਜਾ ਰਿਹਾ ਹੈ।


author

Shyna

Content Editor

Related News