ਤਲਖੀ ਭਰੇ ਰਿਸ਼ਤਿਆਂ ਦਰਮਿਆਨ ਭਾਰਤ ਦੇ ਪਾਕਿ ਨੂੰ ਇਕ ਹੋਰ ਝਟਕਾ
Friday, Mar 01, 2019 - 11:50 AM (IST)

ਜਲੰਧਰ, ਦਿੱਲੀ—ਪਾਕਿਸਤਾਨ ਦੇ ਬਾਅਦ ਹੁਣ ਭਾਰਤ ਨੇ ਵੀ ਸਮਝੌਤਾ ਐਕਸਪ੍ਰੈੱਸ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। 3 ਮਾਰਚ ਤੋਂ ਸਮਝੌਤਾ ਐਕਸਪ੍ਰੈੱਸ ਨੂੰ ਭਾਰਤੀ ਰੇਲਵੇ ਵੀ ਬੰਦ ਕਰ ਦੇਵੇਗਾ। ਭਾਰਤ ਪਾਕਿਸਤਾਨ 'ਚ ਤਣਾਅ ਦੇ ਚਲਦੇ ਭਾਰਤ ਵਲੋਂ ਸਮਝੌਤਾ ਐਕਸਪ੍ਰੈੱਸ ਨੂੰ ਰੇਲਵੇ ਦਿੱਲੀ ਤੋਂ ਅਟਾਰੀ ਤੱਕ ਸਹੀ ਸਮਾਂ ਚੱਲ ਰਿਹਾ ਹੈ, ਪਰ ਪਾਕਿਸਤਾਨ ਵਲੋਂ ਯਾਤਰੀਆਂ ਨੂੰ ਲੈ ਜਾਣ ਲਈ ਬੀਤੇ ਦੋ ਦਿਨਾਂ ਤੋਂ ਅਟਾਰੀ ਤੱਕ ਟਰੇਨ ਨਹੀਂ ਆ ਰਹੀ ਹੈ।
ਵੀਰਵਾਰ ਨੂੰ ਪਾਕਿਸਤਾਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਭਾਰਤ ਵਲੋਂ ਪਾਕਿਸਤਾਨ ਦੇ 42 ਯਾਤਰੀਆਂ ਨੂੰ ਭੋਜਨ ਕਰਵਾਉਣ ਦੇ ਬਾਅਦ ਸੜਕ ਦੇ ਰਸਤੇ ਤੋਂ ਭਿਜਵਾ ਦਿੱਤਾ ਗਿਆ ਸੀ। ਇਸ ਦੇ ਬਾਅਦ ਭਾਰਤ ਵਲੋਂ ਸਮਝੌਤਾ ਐਕਸਪ੍ਰੈੱਸ ਨੂੰ ਚਲਾਇਆ ਜਾ ਰਿਹਾ ਹੈ। ਰੇਲਵੇ ਵਿਭਾਗ ਦਾ ਕਹਿਣਾ ਹੈ ਕਿ ਜੇਕਰ ਪਾਕਿਸਤਾਨ ਸਮਝੌਤਾ ਐਕਸਪ੍ਰੈੱਸ ਨੂੰ ਨਹੀਂ ਚਲਾਉਂਦਾ ਹੈ ਤਾਂ ਮਜ਼ਬੂਰਨ 3 ਮਾਰਚ ਤੋਂ ਦਿੱਲੀ ਤੋਂ ਅਟਾਰੀ ਤੱਕ ਚਲਾਉਣ ਵਾਲੀ ਟਰੇਨ ਨੂੰ ਰੱਦ ਕਰ ਦੇਵੇਗਾ। ਉੱਥੇ ਇਸ ਟਰੇਨ ਦੇ ਲਾਹੌਰ ਤੋਂ ਰੱਦ ਕੀਤੇ ਜਾਣ 'ਤੇ ਭਾਰਤ ਦੇ 35 ਯਾਤਰੀ ਉੱਥੇ ਫਸੇ ਹੋਏ ਹਨ। ਜਿਨ੍ਹਾਂ ਨੂੰ ਭਾਰਤ ਭੇਜਣ ਲਈ ਪਾਕਿਸਤਾਨ ਵਲੋਂ ਕੋਈ ਕਦਮ ਨਹੀਂ ਚੁੱਕੇ ਗਏ ਹਨ।