ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਸਮੱਗਲਿੰਗ ਕਰਨ ਵਾਲਾ ਨੈੱਟਵਰਕ ਬੇਪਰਦ, 10 ਮੁਲਜ਼ਮ ਗ੍ਰਿਫ਼ਤਾਰ

07/26/2022 10:13:51 AM

ਅੰਮ੍ਰਿਤਸਰ (ਅਰੁਣ) - ਪਾਕਿਸਤਾਨ ਤੋਂ ਸਮੱਗਲ ਹੋ ਕੇ ਆਈ ਹੈਰੋਇਨ ਦੀ ਸਪਲਾਈ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਐੱਸ. ਟੀ. ਐੱਫ. ਬਾਰਡਰ ਰੇਂਜ ਅੰਮ੍ਰਿਤਸਰ ਵੱਲੋਂ 10 ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਸਮੱਗਲਰਾਂ ਦੇ ਕਬਜ਼ੇ ਵਿਚੋਂ 5 ਕਿਲੋ ਹੈਰੋਇਨ, 2 ਮੋਬਾਇਲ ਫੋਨ ਅਤੇ ਦੋ ਪਾਕਿਸਤਾਨੀ ਸਿਮਾਂ ਬਰਾਮਦ ਹੋਈਆਂ ਹਨ। ਪ੍ਰੈੱਸ ਮਿਲਣੀ ਦੌਰਾਨ ਐੱਸ. ਟੀ. ਐੱਫ਼. ਬਾਰਡਰ ਰੇਂਜ ਅੰਮ੍ਰਿਤਸਰ ਦੇ ਏ. ਆਈ. ਜੀ. ਰਛਪਾਲ ਸਿੰਘ ਪੀ. ਪੀ. ਐੱਸ. ਨੇ ਦੱਸਿਆ ਕਿ ਸਰਹੱਦ ਪਾਰਲੀ ਹੈਰੋਇਨ ਸਮੱਗਲਿੰਗ ਦੇ ਨੈੱਟਵਰਕ ਨੂੰ ਤੋੜਦਿਆਂ ਐੱਸ. ਟੀ. ਐੱਫ਼. ਦੇ ਡੀ. ਐੱਸ. ਪੀ. ਵਵਿੰਦਰ ਮਹਾਜਨ ਦੀ ਟੀਮ ਵੱਲੋਂ ਇਕ ਸਮੱਗਲਰ ਬਲਵਿੰਦਰ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਬਾਬਾ ਦੀਪ ਸਿੰਘ ਕਾਲੋਨੀ ਸੰਨ ਸਾਹਿਬ ਰੋਡ ਛੇਹਰਟਾ ਨੂੰ ਗ੍ਰਿਫ਼ਤਾਰ ਕੀਤਾ ਗਿਆ। 

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ਦੇ ਵਿਅਕਤੀਆਂ ਨਾਲ ਹਿਮਾਚਲ 'ਚ ਵਾਪਰਿਆ ਦਰਦਨਾਕ ਭਾਣਾ, 3 ਘਰਾਂ 'ਚ ਵਿਛੇ ਸੱਥਰ

ਏ. ਆਈ. ਜੀ. ਰਛਪਾਲ ਸਿੰਘ ਨੇ ਦੱਸਿਆ ਕਿ 21 ਜੁਲਾਈ ਨੂੰ ਇਤਲਾਹ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤੇ ਗਏ ਇਸ ਮੁਲਜ਼ਮ ਬਲਵਿੰਦਰ ਸਿੰਘ ਕੋਲੋਂ ਬਰੀਕੀ ਨਾਲ ਕੀਤੀ ਜਾਣ ਵਾਲੀ ਪੁੱਛਗਿਛ ਮਗਰੋਂ ਕਈ ਅਹਿਮ ਖੁਲਾਸੇ ਸਾਹਮਣੇ ਆਏ ਹਨ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਕੁਝ ਦਿਨ ਪਹਿਲਾਂ ਹੀ ਉਸ ਵਲੋਂ ਪਾਕਿਸਤਾਨ ਤੋਂ 3 ਕਿਲੋ ਹੈਰੋਇਨ ਦੀ ਡਲਿਵਰੀ ਮੰਗਵਾਈ ਗਈ ਸੀ, ਜਿਸ ਨੂੰ ਉਸ ਨੇ ਲੁਕੋ ਕੇ ਰੱਖਿਆ ਹੈ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਛਾਪਾਮਾਰੀ ਕਰਦਿਆਂ ਪੁਲਸ ਪਾਰਟੀ ਨੇ ਲੁਕੋ ਕੇ ਰਖੀ 3 ਕਿਲੋ ਹੈਰੋਇਨ ਬਰਾਮਦ ਕਰ ਲਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਕੁੱਲ 5 ਕਿਲੋ ਹੈਰੋਇਨ ਤੋਂ ਇਲਾਵਾ ਦੋ ਮੋਬਾਇਲ ਫ਼ੋਨ 2 ਪਾਕਿਸਤਾਨੀ ਸਿੰਮਾਂ ਅਤੇ ਇਸ ਨੈਟਵਰਕ ’ਚ ਸ਼ਾਮਲ 10 ਮੁਲਜ਼ਮਾਂ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ।

ਪੜ੍ਹੋ ਇਹ ਵੀ ਖ਼ਬਰ: ਮਨੂੰ-ਕੁੱਸਾ ਦੇ ਐਨਕਾਊਂਟਰ ਦੌਰਾਨ ਹੋੋਈ ਫਾਇਰਿੰਗ ਦੇ ਦਰੱਖ਼ਤਾਂ 'ਤੇ ਮਿਲੇ ਨਿਸ਼ਾਨ, 'ਹਵੇਲੀ' ਨੇੜੇ ਪੁਲਸ ਦਾ ਪਹਿਰਾ

ਮੁਲਜ਼ਮਾਂ ਦੀ ਪਛਾਣ
ਇਨ੍ਹਾਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚ ਹਰਪ੍ਰੀਤ ਸਿੰਘ ਹੈਪੀ ਵਾਸੀ ਧਨੋਏ ਕਲਾਂ, ਸਵਿੰਦਰ ਸਿੰਘ ਭੋਲਾ ਵਾਸੀ ਧਨੋਏ ਖੁਰਦ, ਦਿਲਬਾਗ ਸਿੰਘ ਬੱਗੇ ਵਾਸੀ ਚੱਕ ਅੱਲ੍ਹਾ ਬਖਸ਼, ਜਵਨੈਲ ਸਰਬਜੀਤ ਸਿੰਘ ਸੱਬਾ ਵਾਸੀ ਧਨੋਏ, ਸੁਰਮੁੱਖ ਸਿੰਘ ਸੰਮੂ ਵਾਸੀ ਪੰਜੂ ਕਲਾਲ, ਗੁਰਪ੍ਰੀਤ ਸਿੰਘ ਗੋਪੀ ਵਾਸੀ ਮਿਆਈ ਕਲਾਂ ਹਾਲ ਗੋਪਾਲ ਨਗਰ ਅਜਨਾਲਾ, ਰਿੰਕੂ ਕੁਮਾਰ ਲਾਡੇ ਵਾਸੀ ਕੋਟ ਖਾਲਸਾ, ਅਵਤਾਰ ਸਿੰਘ ਵਾਸੀ ਚੱਕ ਪੰਡੋਰੀ ਹਾਲ ਗਰੀਨ ਵੈਲੀ ਛੇਹਰਟਾ, ਗੁਰਅਵਤਾਰ ਸਿੰਘ ਸੋਨੂੰ ਵਾਸੀ ਚੱਕ ਅੱਲ੍ਹਾ ਬਖਸ਼ ਅਤੇ ਬਲਵਿੰਦਰ ਸਿੰਘ ਵਾਸੀ ਚੱਕ ਅੱਲ੍ਹਾ ਬਖਸ਼ ਹਾਲ ਬਾਬਾ ਦੀਪ ਸਿੰਘ ਕਾਲੋਨੀ ਸੰਨ ਸਾਹਿਬ ਰੋਡ ਛੇਹਰਟਾ ਦੇ ਨਾਂ ਸ਼ਾਮਲ ਹਨ।

ਪੜ੍ਹੋ ਇਹ ਵੀ ਖ਼ਬਰ: ਹੈਰਾਨੀਜਨਕ ਖ਼ੁਲਾਸਾ : ਕੁੜੀਆਂ ਦੇ ਗੈਂਗ ਨੇ ਕਰਨਾ ਸੀ ਸਿੱਧੂ ਮੂਸੇਵਾਲਾ ਦਾ ਕਤਲ, ਬਣਾਈਆਂ ਸਨ ਇਹ ਯੋਜਨਾਵਾਂ

ਮੁਲਜ਼ਮ ਸੁਰਮੁੱਖ ਤੇ ਦਿਲਬਾਗ ਨੇ ਲੁਧਿਆਣਾ ਕੋਰਟ ਕੰਪਲੈਕਸ ਬਲਾਸਟ ਦੀ ਵਾਰਦਾਤ ਨੂੰ ਕਬੂਲਿਆ
ਪੁਲਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਗੁਰਮੁੱਖ ਸਿੰਘ ਸੰਮੂ ਅਤੇ ਦਿਲਬਾਗ ਸਿੰਘ ਬੱਗੇ ਨੇ ਪੁੱਛਗਿੱਛ ਦੌਰਾਨ ਇਹ ਵੀ ਕਬੂਲਿਆ ਕਿ ਲੁਧਿਆਣਾ ਕੋਰਟ ਕੰਪਲੈਕਸ ਵਿਚ ਕੀਤੇ ਜਾਣ ਵਾਲੇ ਬਲਾਸਟ ਵਿਚ ਉਨ੍ਹਾਂ ਦਾ ਵੀ ਹੱਥ ਹੈ। ਸੁਰਮੁੱਖ ਸਿੰਘ ਸੰਮੂ ਵੱਲੋਂ ਪਾਕਿਸਤਾਨੀ ਆਈ. ਐੱਸ. ਆਈ. ਦੇ ਏਜੰਟਾਂ ਨਾਲ ਮਿਲ ਕੇ ਆਈ. ਈ. ਡੀ. ਪਾਕਿਸਤਾਨ ਤੋਂ ਮੰਗਵਾਈ ਸੀ, ਜਿਸ ਨੂੰ ਦਿਲਬਾਗ ਸਿੰਘ ਬੱਗੇ ਅਤੇ ਉਸ ਦੇ ਇਕ ਹੋਰ ਸਾਥੀ ਵੱਲੋਂ ਇਸ ਆਈ. ਈ. ਡੀ. ਨੂੰ ਲੁਧਿਆਣਾ ਪਹੁੰਚਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਲੁਧਿਆਣਾ ਬੰਬ ਕਾਂਡ ਦੀ ਤਫਤੀਸ਼ ਐੱਨ. ਆਈ. ਏ. ਵੱਲੋਂ ਕੀਤੀ ਜਾ ਰਹੀ ਹੈ ਪਰ ਇਸ ਮੁਕੱਦਮੇ ਦੀ ਤਫਤੀਸ਼ ਦੌਰਾਨ ਕੀਤੀ ਪੁੱਛਗਿੱਛ ਦੇ ਚਲਦਿਆਂ ਲੁਧਿਆਣਾ ਬੰਬ ਕਾਂਡ ਬੇਪਰਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਐੱਸ. ਟੀ. ਐੱਫ. ਬਾਰਡਰ ਰੇਂਜ ਦਾਅਵਾ ਕਰਦੀ ਹੈ ਕਿ ਸੁਰਮੁੱਖ ਸਿੰਘ ਸੰਮੂ ਜੋ ਕਿ ਹੈਰੋਇਨ ਦੀ ਸਮੱਗਲਿੰਗ ਦੇ ਨਾਲ-ਨਾਲ ਆਈ. ਐੱਸ. ਆਈ. ਏਜੰਟਾਂ ਦਾ ਪੰਜਾਬ ਵਿਚ ਮੁੱਖ ਕਾਰਕੁੰਨ ਸੀ, ਦਾ ਪੂਰਾ ਨੈੱਟਵਰਕ ਢਹਿ-ਢੇਰੀ ਹੋ ਚੁੱਕਾ ਹੈ ਜੋ ਕਿ ਐੱਸ. ਟੀ. ਐੱਫ. ਦੀ ਕਾਰਜਸ਼ੈਲੀ ਦਾ ਮੁੱਖ ਮੰਤਵ ਹੈ।

ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ੁਲਾਸਾ: ਐਨਕਾਊਂਟਰ ’ਚ ਗੋਲੀਆਂ ਲੱਗਣ ਕਾਰਨ ਖ਼ਤਮ ਹੋਇਆ ਸੀ ਕੁੱਸਾ ਦਾ ਦਿਮਾਗ ਅਤੇ ਰੂਪਾ ਦੇ ਫੇਫੜੇ


rajwinder kaur

Content Editor

Related News