ਪਾਕਿਸਤਾਨ ਦੇ ਸਿੱਖ ਨਨਕਾਣਾ ਸਾਹਿਬ ''ਚ ਭਾਈ ਮਰਦਾਨਾ ਦੀ ਯਾਦਗਾਰ ਬਣਾਉਣ ''ਚ ਰੁਕਾਵਟ ਪੈਦਾ ਕਰ ਰਹੇ ਹਨ

Tuesday, Nov 14, 2017 - 03:30 AM (IST)

ਪਾਕਿਸਤਾਨ ਦੇ ਸਿੱਖ ਨਨਕਾਣਾ ਸਾਹਿਬ ''ਚ ਭਾਈ ਮਰਦਾਨਾ ਦੀ ਯਾਦਗਾਰ ਬਣਾਉਣ ''ਚ ਰੁਕਾਵਟ ਪੈਦਾ ਕਰ ਰਹੇ ਹਨ

ਫਿਰੋਜ਼ਪੁਰ  (ਕੁਮਾਰ)  - ਪਾਕਿਸਤਾਨ ਦੇ ਸਿੱਖ ਭਾਈ ਮਰਦਾਨਾ ਜੀ ਦੇ ਜਨਮ ਅਸਥਾਨ 'ਤੇ ਭਾਈ ਮਰਦਾਨਾ ਜੀ ਦੀ ਯਾਦਗਾਰ ਬਣਾਉਣ ਵਿਚ ਰੁਕਾਵਟਾਂ ਪੈਦਾ ਕਰ ਰਹੇ ਹਨ ਅਤੇ ਵਿਸ਼ਵ ਭਾਈ ਮਰਦਾਨਾ ਯਾਦਗਾਰ ਸੁਸਾਇਟੀ ਨੇ ਨਨਕਾਣਾ ਸਾਹਿਬ ਦੇ ਸਿੱਖ ਗ੍ਰੰਥੀ ਭਾਈ ਦਿਆ ਸਿੰਘ ਜੀ, ਭਾਈ ਪ੍ਰੇਮ ਸਿੰਘ ਜੀ, ਭਾਈ ਰਵੇਲ ਸਿੰਘ, ਪੀ. ਐੱਸ. ਜੀ. ਪੀ. ਸੀ. ਦੇ ਮਲਿੰਦਰ ਸਿੰਘ, ਗੋਪਾਲ ਸਿੰਘ ਚਾਵਲਾ ਅਤੇ ਸਾਬਕਾ ਪ੍ਰਧਾਨ ਸਤਨਾਮ ਸਿੰਘ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਉਹ ਭਾਈ ਮਰਦਾਨਾ ਜੀ ਦੇ ਜਨਮ ਅਸਥਾਨ ਨੂੰ ਬਣਾਉਣ ਵਿਚ ਉਕਾਫ ਬੋਰਡ ਨੂੰ ਸਹਿਯੋਗ ਦੇਣ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਮਰਦਾਨਾ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਪਿਛਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਉਕਾਫ ਬੋਰਡ ਦੇ ਚੇਅਰਮੈਨ ਮੁਹੰਮਦ ਉਲ ਫਰੂਕ ਪੀ. ਐੱਸ. ਜੀ. ਪੀ. ਸੀ. ਦੇ ਪ੍ਰਧਾਨ ਤਾਰਾ ਸਿੰਘ ਅਤੇ ਭਾਈ ਮਰਦਾਨਾ ਸੁਸਾਇਟੀ ਦੇ ਸੀਨੀਅਰ ਉਪ ਪ੍ਰਧਾਨ ਸੋਹਨ ਸਿੰਘ ਨੇ ਭਾਈ ਮਰਦਾਨਾ ਜੀ ਦੀ ਯਾਦਗਾਰ ਬਣਾਉਣ ਲਈ ਨੀਂਹ ਪੱਥਰ ਰੱਖਿਆ ਸੀ ਅਤੇ ਇਸ ਵਾਰ ਪਾਕਿਸਤਾਨ ਗਏ ਜਥੇ ਦੇ ਲੀਡਰ ਸੇਵਾ ਸਿੰਘ ਮੱਲਾਂਵਾਲਾ ਨੂੰ ਉਕਾਫ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਪਾਕਿਸਤਾਨ ਦੇ ਸਿੱਖਾਂ ਦਾ ਕਹਿਣਾ ਹੈ ਕਿ ਇਥੇ ਭਾਈ ਮਰਦਾਨਾ ਦੀ ਕਬਰ ਬਣਾਈ ਜਾਵੇਗੀ। ਭੁੱਲਰ ਨੇ ਕਿਹਾ ਕਿ ਇਥੇ ਕਬਰ ਨਹੀਂ, ਬਲਕਿ ਭਾਈ ਮਰਦਾਨਾ ਜੀ ਦੀ ਯਾਦਗਾਰ ਬਣਾਈ ਜਾਣੀ ਚਾਹੀਦੀ ਹੈ।


Related News