ਪਾਕਿ ’ਚ ਵੱਡੀ ਵਾਰਦਾਤ : ਹਿੰਦੂ ਫਿਰਕੇ ਦੇ ਵਿਅਕਤੀ ਨੇ ਪਤਨੀ ਸਣੇ 3 ਬੱਚਿਆਂ ਦੇ ਕਤਲ ਮਗਰੋਂ ਕੀਤੀ ਖ਼ੁਦਕੁਸ਼ੀ

Saturday, Mar 06, 2021 - 06:54 PM (IST)

ਪਾਕਿ ’ਚ ਵੱਡੀ ਵਾਰਦਾਤ : ਹਿੰਦੂ ਫਿਰਕੇ ਦੇ ਵਿਅਕਤੀ ਨੇ ਪਤਨੀ ਸਣੇ 3 ਬੱਚਿਆਂ ਦੇ ਕਤਲ ਮਗਰੋਂ ਕੀਤੀ ਖ਼ੁਦਕੁਸ਼ੀ

ਗੁਰਦਾਸਪੁਰ/ਰਹੀਮ ਯਾਰ ਖਾਨ (ਵਿਨੋਦ) - ਪਾਕਿਸਤਾਨ ਦੇ ਕਸਬਾ ਰਹੀਮ ਯਾਰ ਖਾਨ ’ਚ ਇਕ ਹਿੰਦੂ ਫਿਰਕੇ ਦੇ ਵਿਅਕਤੀ ਨੇ ਬੇਰੁਜ਼ਗਾਰੀ ਤੋਂ ਪਰੇਸ਼ਾਨ ਹੋ ਕੇ ਆਪਣੀ ਪਤਨੀ ਸਮੇਤ ਇਕ ਨਾਬਾਲਿਗ ਮੁੰਡੇ ਤੇ ਦੋ ਕੁੜੀਆਂ ਦਾ ਕਤਲ ਕਰਨ ਦਿੱਤਾ, ਜਿਸ ਤੋਂ ਬਾਅਦ ਉਸ ਨੇ ਖੁਦ ਵੀ ਖ਼ੁਦਕੁਸ਼ੀ ਕਰ ਲਈ। ਦੱਸ ਦੇਈਏ ਕਿ ਇਹ ਕਸਬਾ ਹਿੰਦੂ ਫਿਰਕੇ ਦੇ ਇਤਿਹਾਸਿਕ ਅਤੇ ਧਾਰਮਿਕ ਸਥਾਨਾਂ ਲਈ ਬਹੁਤ ਪ੍ਰਸਿੱਧ ਹੈ ਪਰ ਇਸ ਘਟਨਾ ਨੇ ਕਸਬੇ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ ਰਈਆ ’ਚ ਖ਼ੌਫ਼ਨਾਕ ਵਾਰਦਾਤ : ਗੋਦ ਲਏ ਕਲਯੁੱਗੀ ਪੁੱਤ ਨੇ ਘੋਟਣਾ ਮਾਰ ਮਾਂ ਨੂੰ ਦਿੱਤੀ ਦਰਦਨਾਕ ਮੌਤ

ਸਰਹੱਦ ਪਾਰ ਸੂਤਰਾਂ ਅਨੁਸਾਰ ਮ੍ਰਿਤਕ ਰਾਮ ਚੰਦ (35) ਕਸਬੇ ਵਿਚ ਦਰਜ਼ੀ ਦਾ ਕੰਮ ਕਰਦਾ ਸੀ। ਕੰਮਕਾਜ ਘੱਟ ਹੋਣ ਕਾਰਨ ਉਹ ਆਪਣੀ ਪਤਨੀ ਸਮੇਤ ਤਿੰਨ ਬੱਚਿਆਂ ਨੂੰ ਪਾਲਣ ’ਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਸੀ। ਇਸੇ ਕਰਕੇ ਉਹ ਹਮੇਸ਼ਾ ਪ੍ਰੇਸ਼ਾਨ ਰਹਿੰਦਾ ਸੀ। ਅੱਜ ਉਸ ਨੇ ਆਪਣੀ ਬੇਰੁਜ਼ਗਾਰੀ ਅਤੇ ਗਰੀਬੀ ਤੋਂ ਪ੍ਰੇਸ਼ਾਨ ਹੋ ਕੇ ਪਹਿਲਾ ਆਪਣੀ ਪਤਨੀ ਲਕਛਮੀ ਰਾਣੀ (30), ਮੁੰਡਾ ਪ੍ਰੇਮ ਕੁਮਾਰ (13), ਕੁੜੀ ਅੰਜਲੀ (10) ਅਤੇ ਅਨੀਕਾ (4) ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਵੀ ਮੌਤ ਨੂੰ ਗਲ ਲਗਾ ਲਿਆ। 

ਪੜ੍ਹੋ ਇਹ ਵੀ ਖ਼ਬਰ - ਦੁਬਈ ਤੋਂ ਅੰਮ੍ਰਿਤਸਰ ਪੁੱਜੀ ਫਲਾਈਟ ’ਚੋਂ ਖਿਡੌਣਿਆਂ ’ਚ ਲੁਕਾ ਕੇ ਰੱਖਿਆ 11 ਲੱਖ ਦਾ ਸੋਨਾ ਬਰਾਮਦ (ਤਸਵੀਰਾਂ)

ਸੂਤਰਾਂ ਅਨੁਸਾਰ ਅੱਜ ਸਵੇਰੇ ਤੜਕਸਾਰ ਜਦ ਲੋਕਾਂ ਨੇ ਰਾਮ ਚੰਦ ਨੂੰ ਘਰ ਵਿਚ ਕਹਿਰਾਉਂਦੇ ਹੋਏ ਸੁਣਿਆ ਤਾਂ ਲੋਕਾਂ ਨੇ ਘਰ ਦਾ ਦਰਵਾਜ਼ਾ ਤੋੜ ਦਿੱਤਾ। ਲੋਕਾਂ ਨੇ ਘਰ ਜਾ ਕੇ ਵੇਖਿਆ ਕਿ ਰਾਮ ਚੰਦ ਜ਼ਖ਼ਮੀ ਹਾਲਤ ਵਿਚ ਪਿਆ ਸੀ, ਜਦਕਿ ਉਸ ਦੀ ਪਤਨੀ ਲਕਸ਼ਮੀ ਸਮੇਤ ਉਸ ਦੇ ਬੱਚੇ ਮ੍ਰਿਤਕ ਪਾਏ ਗਏ। ਲੋਕਾਂ ਨੇ ਰਾਮ ਚੰਦ ਨੂੰ ਹਸਪਤਾਲ ਇਲਾਜ ਲਈ ਪਹੁੰਚਾਇਆ, ਜਿਥੇ ਉਸ ਦੀ ਵੀ ਮੌਤ ਹੋ ਗਈ। 

ਪੜ੍ਹੋ ਇਹ ਵੀ ਖ਼ਬਰ - ਗਮ ’ਚ ਬਦਲੀਆਂ ਖੁਸ਼ੀਆਂ : ਭੈਣ ਦਾ ਸੀ ਅੱਜ ਵਿਆਹ, ਭਰਾ ਦੀ ਸੜਕ ਹਾਦਸੇ ’ਚ ਹੋਈ ਦਰਦਨਾਕ ਮੌਤ

ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਵੀ ਮੌਕੇ ’ਤੇ ਪਹੁੰਚ ਗਈ। ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਰਾਮ ਚੰਦ ਗਰੀਬੀ ਅਤੇ ਬੇਰੁਜ਼ਗਾਰੀ ਦੇ ਚੱਲਦੇ ਬਹੁਤ ਪਰੇਸ਼ਾਨ ਰਹਿੰਦਾ ਸੀ ਅਤੇ ਉਸ ਨੂੰ ਪਰਿਵਾਰ ਚਲਾਉਣਾ ਮੁਸ਼ਕਲ ਲੱਗਦਾ ਸੀ। ਉਹ ਲੋਕਾਂ ਨਾਲ ਵੀ ਆਪਣੀ ਗਰੀਬੀ ਅਤੇ ਬੇਰੁਜ਼ਗਾਰੀ ਦੀ ਚਰਚਾ ਕਰਦਾ ਰਹਿੰਦਾ ਸੀ। ਪੁਲਸ ਨੇ ਸਾਰੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਨਵ ਵਿਆਹੇ ਨੌਜਵਾਨ ਦੇ ਕਤਲ ਦੀ ਸੁਲਝੀ ਗੁੱਥੀ: ਪਤਨੀ ਦੇ ਹੀ ਆਸ਼ਕ ਨੇ ਦੋਸਤਾਂ ਨਾਲ ਮਿਲ ਦਿੱਤੀ ਸੀ ਖ਼ੌਫਨਾਕ ਮੌਤ


author

rajwinder kaur

Content Editor

Related News