ਪਾਕਿ ’ਚ ਸ਼ਰਮਨਾਕ ਘਟਨਾ : 11 ਸਾਲਾ ਬੱਚੇ ਨਾਲ ਸਮੂਹਿਕ ਬਦਫੈਲੀ ਕਰ ਬਣਾਈ ਵੀਡੀਓ, 20 ਲੱਖ ਲੈ ਕਰ ਦਿੱਤਾ ਕਤਲ

Sunday, Jul 04, 2021 - 05:01 PM (IST)

ਪਾਕਿ ’ਚ ਸ਼ਰਮਨਾਕ ਘਟਨਾ : 11 ਸਾਲਾ ਬੱਚੇ ਨਾਲ ਸਮੂਹਿਕ ਬਦਫੈਲੀ ਕਰ ਬਣਾਈ ਵੀਡੀਓ, 20 ਲੱਖ ਲੈ ਕਰ ਦਿੱਤਾ ਕਤਲ

ਗੁਰਦਾਸਪੁਰ/ਪਾਕਿਸਤਾਨ (ਜ.ਬ) - ਪਾਕਿਸਤਾਨ ਦੇ ਕਸਬਾ ਕਸੂਰ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਚਾਰ ਦੋਸ਼ੀਆਂ ਵੱਲੋਂ ਇਕ 11 ਸਾਲਾ ਬੱਚੇ ਨੂੰ ਅਗਵਾ ਕਰਕੇ ਉਸ ਨਾਲ ਬਦਫੈਲੀ ਕਰਨ ਦੀ ਵੀਡੀਓ ਬਣਾ ਲਈ। ਵੀਡੀਓ ਬਣਾ ਕੇ ਮੁਲਜ਼ਮਾਂ ਕੇ ਉਸ ਦੇ ਪਰਿਵਾਰ ਨੂੰ ਬਲੈਕਮੇਲ ਕਰਕੇ ਪੈਸੇ ਲੈ ਲਏ ਅਤੇ ਪੀੜਤ ਬੱਚੇ ਦੇ ਬੇਰਹਿਮੀ ਨਾਲ ਕਤਲ ਕਰ ਦਿੱਤਾ। 

ਪੜ੍ਹੋ ਇਹ ਵੀ ਖ਼ਬਰ - ਵਿਦੇਸ਼ ਜਾਣ ਦੀ ਚਾਹਤ ’ਚ ILETS ਪਾਸ ਕੁੜੀ ਨਾਲ ਕਰਵਾਇਆ ਸੀ ਵਿਆਹ, ਹੁਣ ਗੱਲ ਵੀ ਨੀਂ ਕਰਦੀ (ਵੀਡੀਓ)

ਸਰਹੱਦ ਪਾਰ ਸੂਤਰਾਂ ਅਨੁਸਾਰ ਬੀਤੇ ਦਿਨੀਂ ਕਸੂਰ ਕਸਬੇ ਤੋਂ ਚਾਰ ਅਣਪਛਾਤੇ ਦੋਸ਼ੀ ਇਕ 11 ਸਾਲਾ ਬੱਚੇ ਨੂੰ ਅਗਵਾ ਕਰਕੇ ਉਸ ਨੂੰ ਰੂਹੀ ਨਾਲਾ ਦੇ ਕੋਲ ਇਕ ਸੁੰਨਸਾਨ ਜਗਾਂ ’ਤੇ ਲੈ ਗਏ। ਜਿੱਥੇ ਦੋਸ਼ੀਆਂ ਵੱਲੋਂ ਬੱਚੇ ਨਾਲ ਬਦਫੈਲੀ ਕੀਤੀ ਗਈ ਅਤੇ ਉਨ੍ਹਾਂ ਨੇ ਇਸ ਦੀ ਵੀਡੀਓ ਵੀ ਬਣਾ ਲਈ। ਬਾਅਦ ਵਿੱਚ ਮੁਲਜ਼ਮਾਂ ਨੇ ਉਸ ਦੇ ਅਮੀਰ ਪਿਤਾ ਨੂੰ ਬਲੈਕਮੇਲ ਕਰਕੇ ਬੱਚੇ ਨੂੰ ਵਾਪਸ ਕਰਨ ਦੇ ਬਦਲੇ 20 ਲੱਖ ਰੁਪਏ ਦੀ ਮੰਗ ਕੀਤੀ। 

ਪੜ੍ਹੋ ਇਹ ਵੀ ਖ਼ਬਰ - ਬਟਾਲਾ ਗੋਲੀਕਾਂਡ ਮਾਮਲਾ : ਜਾਣੋਂ ਕਿਉਂ ਕਾਂਗਰਸੀ ਆਗੂ ਨੇ ਇਕੋ ਪਰਿਵਾਰ ਦੇ 4 ਜੀਆਂ ਦਾ ਕੀਤਾ ਕਤਲ 

ਬੱਚੇ ਦੇ ਪਿਤਾ ਵੱਲੋਂ 20 ਲੱਖ ਰੁਪਏ ਦੇਣ ਦੇ ਬਾਵਜੂਦ ਦੋਸ਼ੀਆਂ ਨੇ ਉਸ ਮੁੰਡੇ ਦਾ ਕਤਲ ਕਰ ਦਿੱਤਾ। ਵੀਡੀਓ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਪੁਲਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਚੌਥਾ ਦੋਸ਼ੀ ਅਜੇ ਤੱਕ ਫਰਾਰ ਹੈ। ਦੱਸ ਦੇਈਏ ਕਿ ਕਸੂਰ ਜ਼ਿਲ੍ਹੇ ’ਚ ਬੀਤੇ ਇਕ ਮਹੀਨੇ ਦੇ ਬੱਚਿਆਂ (ਲੜਕਿਆਂ) ਦੇ ਨਾਲ ਬਦਫੈਲੀ ਕਰਨ ਦੀ ਇਹ ਛੇਵੀਂ ਘਟਨਾ ਹੈ।

ਪੜ੍ਹੋ ਇਹ ਵੀ ਖ਼ਬਰ -  ਬਟਾਲਾ ’ਚ ਵੱਡੀ ਵਾਰਦਾਤ: ਚੜ੍ਹਦੀ ਸਵੇਰ ਪਿੰਡ ਬੱਲੜਵਾਲ ’ਚ ਚੱਲੀਆਂ ਅਨ੍ਹੇਵਾਹ ਗੋਲੀਆਂ, ਪਰਿਵਾਰ ਦੇ 4 ਜੀਆਂ ਦੀ ਮੌਤ


author

rajwinder kaur

Content Editor

Related News