ਭਾਰਤ-ਪਾਕਿ ਸਰਹੱਦ ''ਤੇ ਪਾਕਿਸਤਾਨ ਵਲੋਂ ਬੀ.ਐੱਸ.ਐੱਫ.ਅਤੇ ਪੁਲਸ ਨੇ ਹੈਰੋਇਨ ਕੀਤੀ ਬਰਾਮਦ
Sunday, May 24, 2020 - 09:57 AM (IST)

ਫਿਰੋਜ਼ਪੁਰ (ਮਨਦੀਪ): ਫਿਰੋਜ਼ਪੁਰ ਇੰਡੋ ਪਾਕਿ ਬਾਰਡਰ 'ਤੇ ਬੀ.ਐੱਸ.ਐੱਫ. ਅਤੇ ਪੁਲਸ ਵਲੋਂ ਬੀ.ਐੱਸ.ਐੱਫ. ਦੀ ਚੈੱਕ ਪੋਸਟ ਸ਼ਾਮੇਕੇ ਦੇ ਕੋਲ ਬੀ.ਐੱਸ.ਐੱਫ. ਦੀ 136 ਬਟਾਲੀਅਨ ਨੇ 2 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਬੀ.ਐੱਸ.ਐੱਫ.ਵਲੋਂ ਫੜ੍ਹੀ ਗਈ 2 ਕਿਲੋਂ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 10 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਬੀ.ਐੱਸ.ਐੱਫ ਅਤੇ ਪੁਲਸ ਦੀਆਂ ਵੱਖ-ਵੱਖ ਟੀਮਾਂ ਲਗਾਤਾਰ ਪਾਕਿਸਤਾਨ ਦੇ ਨਸ਼ਾ ਤਸਕਰਾਂ ਦੇ ਮੰਸੂਬਿਆਂ ਨੂੰ ਨਾਕਾਮ ਕਰ ਰਹੀਆਂ ਹਨ। ਬੀ.ਐੱਸ.ਐੱਫ. ਅਤੇ ਪੁਲਸ ਵਲੋਂ ਸਰਹੱਦ 'ਤੇ ਸਰਚ ਮੁਹਿੰਮ ਅਜੇ ਵੀ ਜਾਰੀ ਹੈ।