ਹਸਪਤਾਲ ’ਚ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ ਪੇਂਟਰ ਦੀ ਮੌਤ

Thursday, Dec 10, 2020 - 08:15 PM (IST)

ਹਸਪਤਾਲ ’ਚ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ ਪੇਂਟਰ ਦੀ ਮੌਤ

ਮਾਛੀਵਾਡ਼ਾ ਸਾਹਿਬ,(ਟੱਕਰ, ਸਚਦੇਵਾ)- ਦੇਰ ਸ਼ਾਮ ਮਾਛੀਵਾਡ਼ਾ ਵਿਖੇ ਵਾਪਰੀ ਦਰਦਨਾਕ ਘਟਨਾ ’ਚ ਕਰੰਟ ਲੱਗਣ ਨਾਲ ਪੇਂਟਰ ਮਹੇਸ਼ ਕੁਮਾਰ ਉਰਫ਼ ਮੇਸ਼ੀ (32) ਵਾਸੀ ਮੀਆਂ ਮੁਹੱਲਾ ਮਾਛੀਵਾਡ਼ਾ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੇਂਟਰ ਸਮਰਾਲਾ ਰੋਡ ’ਤੇ ਸਥਿਤ ਇਕ ਪ੍ਰਾਈਵੇਟ ਹਸਪਤਾਲ ’ਚ ਦੀਵਾਰ ਨੂੰ ਪੇਂਟ ਕਰਨ ਦਾ ਕੰਮ ਕਰ ਰਿਹਾ ਸੀ ਕਿ ਅਚਾਨਕ ਉਸਦਾ ਰੂਲਾ ਬਿਜਲੀ ਦੀ ਤਾਰ ਨੂੰ ਛੂਹ ਗਿਆ ਜਿਸ ਤੋਂ ਉਸ ਨੂੰ ਜਬਰਦਸ਼ਤ ਕਰੰਟ ਲੱਗਿਆ। ਜ਼ਖ਼ਮੀ ਹਾਲਤ ’ਚ ਉਸ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਸ ਵਲੋਂ ਲਾਸ਼ ਕਬਜ਼ੇ ’ਚ ਕਰ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਿਸਾ ਨੂੰ ਸੌਂਪ ਦਿੱਤੀ ਗਈ। ਮ੍ਰਿਤਕ ਮਹੇਸ਼ ਕੁਮਾਰ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਜੋ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਛੋਟਾ ਬੱਚਾ ਛੱਡ ਗਿਆ ਹੈ।


author

Bharat Thapa

Content Editor

Related News