ਝੋਨੇ ਦੀ ਲਵਾਈ ਦੇ ਮੱਦੇਨਜ਼ਰ ਤਿੱਖੀ ਧੁੱਪ ''ਚ ਪਸੀਨਾ ਵਹਾਅ ਰਿਹੈ ਪਾਵਰ ਨਿਗਮ ਦਾ ਕੰਪਲੇਂਟ ਸਟਾਫ
Friday, Jul 17, 2020 - 02:55 PM (IST)
ਜਲੰਧਰ (ਪੁਨੀਤ)— ਪੈਡੀ (ਝੋਨੇ ਦੀ ਲਵਾਈ) ਸਬੰਧੀ ਸ਼ਿਕਾਇਤ ਆਉਣ 'ਤੇ ਉਸ ਨੂੰ ਤੁਰੰਤ ਪ੍ਰਭਾਵ ਨਾਲ ਨਿਟਪਾਉਣ ਦੀਆਂ ਹਦਾਇਤਾਂ ਸੀਨੀਅਰ ਅਧਿਕਾਰੀਆਂ ਵੱਲੋਂ ਦਿੱਤੀਆਂ ਗਈਆਂ ਹਨ, ਜਿਸ ਕਾਰਨ ਪਾਵਰ ਨਿਗਮ ਦਾ ਸਟਾਫ ਪੂਰੀ ਤਰ੍ਹਾਂ ਐਕਟਿਵ ਹੋ ਚੁੱਕਾ ਹੈ ਅਤੇ ਮੌਕੇ 'ਤੇ ਪਹੁੰਚ ਕੇ ਕਠਿਨ ਪ੍ਰਸਥਿਤੀਆਂ 'ਚ ਕੰਮ ਕਰ ਰਿਹਾ ਹੈ। ਖੇਤਾਂ 'ਚ ਲੱਗੇ ਟਰਾਂਸਫਾਰਮਰ ਦੇ ਚਾਰੇ ਪਾਸੇ ਓਪਨ ਏਰੀਆ ਹੁੰਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਤਿੱਖੀ ਧੁੱਪ ਵਿਚ ਕੰਮ ਕਰਨਾ ਪੈਂਦਾ ਹੈ। ਇਹ ਸਭ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਕਿਸਾਨਾਂ ਨੂੰ ਝੋਨੇ ਦੀ ਲਵਾਈ ਕਰਨ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ। ਵਿਭਾਗ ਵੱਲੋਂ ਕਿਸਾਨਾਂ ਨੂੰ 8-8 ਘੰਟੇ ਦੇ ਹਿਸਾਬ ਨਾਲ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।
ਐਗਰੀਕਲਚਰ ਸ਼ਿਕਾਇਤਾਂ ਨੂੰ ਨਿਪਟਾਉਣ 'ਤੇ ਪੂਰਾ ਫੋਕਸ : ਇੰਜੀ. ਬਾਂਸਲ
ਰੋਜ਼ਾਨਾ 1500 ਤੋਂ ਜ਼ਿਆਦਾ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ, ਇਸ 'ਚੋਂ ਸਭ ਤੋਂ ਜ਼ਿਆਦਾ ਫੋਕਸ ਐਗਰੀਕਲਚਰ ਏਰੀਏ ਦੀਆਂ ਸ਼ਿਕਾਇਤਾਂ ਨੂੰ ਨਿਪਟਾਉਣ 'ਤੇ ਕੀਤਾ ਜਾ ਰਿਹਾ ਹੈ ਕਿਉਂਕਿ ਝੋਨੇ ਦੀ ਲਵਾਈ ਦਾ ਸੀਜ਼ਨ ਚੱਲ ਰਿਹਾ ਹੈ। ਕਿਸਾਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਦੀਆਂ ਹਦਾਇਤਾਂ 'ਤੇ ਪੂਰੀ ਤਰ੍ਹਾਂ ਕੰਮ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਡਿਪਟੀ ਚੀਫ ਇੰਜੀਨੀਅਰ ਜਲੰਧਰ ਸਰਕਲ ਆਪਰੇਸ਼ਨ ਹਰਜਿੰਦਰ ਸਿੰਘ ਬਾਂਸਲ ਨੇ ਕੀਤਾ।
ਉਪਭੋਗਤਾਵਾਂ ਦੀ ਸਹੂਲਤ ਲਈ ਅਧਿਕਾਰੀਆਂ ਦੇ ਸਰਕਾਰੀ ਨੰਬਰ
ਆਲ ਪੰਜਾਬ ਕੰਟਰੋਲ ਰੂਮ-1912
ਜਲੰਧਰ ਕੰਟਰੋਲ ਰੂਮ-96461-16301
ਈਸਟ ਡਵੀਜ਼ਨ ਇੰਜੀਨੀਅਰ ਸੰਨੀ ਭਾਖੜਾ- 96461-16011
ਮਾਡਲ ਟਾਊਨ ਦਵਿੰਦਰ ਸਿੰਘ-96461-16012
ਵੈਸਟ (ਮਕਸੂਦਪੁਰ) ਦਰਸ਼ਨ ਸਿੰਘ-96461-16013
ਕੈਂਟ ਡਿਵੀਜ਼ਨ ਐਕਸੀਅਨ ਅਵਤਾਰ ਸਿੰਘ-96461-16014
ਪੀ. ਆਰ. ਓ. ਬਲਜੀਤ ਸਿੰਘ-96461-20634