ਡੇਰਾ ਬਾਬਾ ਨਾਨਕ ''ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਈ

Tuesday, Sep 29, 2020 - 05:03 PM (IST)

ਡੇਰਾ ਬਾਬਾ ਨਾਨਕ (ਵਤਨ)  : ਅੱਜ ਕਸਬੇ ਦੀ ਦਾਣਾ ਮੰਡੀ ਵਿਚ ਇਸ ਸੀਜ਼ਨ ਦੀ ਝੋਨੇ ਦੀ ਸਰਕਾਰੀ ਖ਼ਰੀਦ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਦੀਪ ਸਿੰਘ ਤਲਵੰਡੀ ਗੋਰਾਇਆ ਅਤੇ ਮਾਰਕੀਟ ਕਮੇਟੀ ਸਕੱਤਰ ਓਮ ਪ੍ਰਕਾਸ਼ ਚੱਠਾ ਵਲੋਂ ਸਾਂਝੇ ਤੌਰ 'ਤੇ ਸ਼ੁਰੂ ਕਰਵਾਈ ਗਈ। ਇਸ ਮੌਕੇ ਬਲਾਕ ਸੰਮਤੀ ਦੇ ਚੇਅਰਮੈਨ ਨਰਿੰਦਰ ਸਿੰਘ ਬਾਜਵਾ ਵਿਸੇਸ਼ ਤੌਰ 'ਤੇ ਹਾਜ਼ਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਹਰਦੀਪ ਸਿੰਘ ਅਤੇ ਸਕੱਤਰ ਓਮ ਪ੍ਰਕਾਸ਼ ਚੱਠਾ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਅਤੇ ਇਸ ਦੇ ਅਧੀਨ ਆਉਂਦੀਆਂ ਦਾਣਾ ਮੰਡੀਆਂ 'ਚ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਵਲੋਂ ਕਿਸਾਨਾਂ ਦੀ ਸਹੂਲਤ ਲਈ ਹਰ ਤਰ੍ਹਾਂ ਦੀ ਖ਼ਰੀਦ ਦੇ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ : ਖੇਤੀ ਬਿੱਲਾਂ 'ਤੇ ਸੁਖਬੀਰ ਬਾਦਲ ਖ਼ਿਲਾਫ਼ ਖੁੱਲ੍ਹ ਕੇ ਬੋਲੇ ਪਰਮਿੰਦਰ ਢੀਂਡਸਾ

ਇਸ ਦੇ ਨਾਲ-ਨਾਲ ਸਰਕਾਰੀ ਹਿਦਾਇਤਾਂ ਅਨੁਸਾਰ ਕੋਵਿਡ ਮਹਾਮਾਰੀ ਪ੍ਰਤੀ ਬਚਾਓ ਪ੍ਰਬੰਧਾਂ ਦਾ ਵੀ ਪੂਰਾ ਖਿਆਲ ਰੱਖਿਆ ਗਿਆ ਹੈ। ਅੱਜ ਸਰਕਾਰੀ ਖ਼ਰੀਦ ਸਬੰਧੀ ਆੜਤੀ ਅਸ਼ੋਕ ਧਾਰੋਵਲੀ ਦੀ ਮੰਡੀ 'ਚ ਨਿਰਮਲ ਸਿੰਘ ਕਿਸਾਨ ਦੀ ਪਹਿਲੀ ਢੇਰੀ ਦੀ ਖਰੀਦ ਕੀਤੀ ਗਈ ਅਤੇ ਇਸ ਮੌਕੇ ਕਿਸਾਨ, ਆੜਤੀ ਅਤੇ ਅਹੁਦੇਦਾਰਾਂ ਨੂੰ ਵਿਸੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੁਰਜੀਤ ਸਿੰਘ ਸਰਪੰਚ ਹਰੂਵਾਲ, ਜਸਵੰਤ ਸਿੰਘ ਜੱਜ ਸਰਪੰਚ ਤਲਵੰਡੀ ਗੋਰਾਇਆ, ਆੜਤੀ ਸੱਜਣ ਸਿੰਘ ਖਲੀਲਪੁਰ, ਜਗੀਰ ਸਿੰਘ, ਕੁਲਦੀਪ ਸਿੰਘ ਭਿੱਡਾ ਆਦਿ ਹਾਜ਼ਰ ਸਨ। 

ਇਹ ਵੀ ਪੜ੍ਹੋ : ਲਾਪਤਾ ਸਰੂਪਾਂ ਦੇ ਮਾਮਲੇ 'ਚ ਪੰਥਕ ਜਥੇਬੰਦੀਆਂ ਨੇ ਮੰਗਿਆ ਲੌਂਗੋਵਾਲ ਦਾ ਅਸਤੀਫ਼ਾ


Anuradha

Content Editor

Related News