ਜਦੋਂ ਝੋਨਾ ਲਾਉਣ ਲਈ ਲੱਕ ਬੰਨ੍ਹ ਕੇ ਖੇਤਾਂ 'ਚ ਉਤਰੀਆਂ 'ਪੰਜਾਬਣਾਂ'...
Saturday, Jun 22, 2019 - 03:32 PM (IST)

ਖੰਨਾ : ਖੰਨਾ ਨੇੜਲੇ ਪਿੰਡਾਂ 'ਚ ਝੋਨਾ ਲਾ ਰਹੀਆਂ ਔਰਤਾਂ ਖੁਸ਼ ਹੋ ਕੇ ਦੱਸ ਰਹੀਆਂ ਹਨ ਕਿ ਭਾਵੇਂ ਝੋਨੇ ਲਾਉਣਾ ਕਾਫੀ ਦਿੱਕਤ ਭਰਿਆ ਕੰਮ ਹੈ ਪਰ ਇਹ ਇਕ ਚੰਗਾ ਕਕਮਾਈ ਦਾ ਸਾਧਨ ਹੈ। ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਬਹੁਤ ਹੀ ਮਿਹਨਤ ਭਰਿਆ ਕਾਰਜ ਔਰਤਾਂ ਵਲੋਂ ਆਪਣੇ ਹੱਥ 'ਚ ਲਿਆ ਗਿਆ ਹੈ ਕਿਉਂਕਿ ਝੋਨਾ ਲਾਉਣ ਲਈ ਕੱਦੂ ਕੀਤੇ ਖੇਤਾਂ 'ਚ ਲਗਾਤਾਰ ਝੁਕ ਕੇ ਕੰਮ ਕਰਦੇ ਰਹਿਣਾ ਪਰਵਾਸੀ ਮਜ਼ਦੂਰਾਂ ਦੇ ਹਿੱਸੇ ਹੀ ਆਉਂਦਾ ਰਿਹਾ ਹੈ। ਹੁਣ ਪਿੰਡ ਦੀਆਂ ਔਰਤਾਂ ਵਲੋਂ ਹੱਥੀ ਕਿਰਤ ਕਰਨ ਦੇ ਸੱਭਿਆਚਾਰ ਨੂੰ ਕਾਇਮ ਰੱਖਦਿਆਂ ਇਹ ਮਿਸਾਲ ਪੈਦਾ ਕੀਤੀ ਗਈ ਹੈ। ਇਹ ਮਿਹਨਤਕਸ਼ ਔਰਤਾਂ ਲੱਕ ਬੰ੍ਹ ਕੇ ਝੋਨੇ ਦੀ ਪਨੀਰੀ ਲਾ ਰਹੀਆਂ ਹਨ।