ਪੰਜਾਬ ’ਚ ਝੋਨੇ ਦੀ ਆਮਦ 67.78 ਲੱਖ ਮੀਟ੍ਰਿਕ ਟਨ ਪਹੁੰਚੀ
Tuesday, Oct 20, 2020 - 07:54 PM (IST)
ਜੈਤੋ,(ਪਰਾਸ਼ਰ)- ਪੰਜਾਬ ਵਿਚ ਚਾਲੂ ਖਰੀਫ ਸੀਜਨ ਦੌਰਾਨ ਸੂਬੇ ਦੀਆਂ ਵੱਖ-ਵੱਖ ਮੰਡੀਆਂ ਵਿਚ ਸੋਮਵਾਰ ਸ਼ਾਮ ਤੱਕ 67.78 ਲੱਖ ਮੀਟ੍ਰਿਕ ਟਨ ਝੋਨੇ ਦੀ ਫਸਲ ਬਾਸਮਤੀ ਸਮੇਤ ਆਮਦ ਹੋਈ ਹੈ। ਇਸ ’ਚੋਂ 66.07 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਇਹ ਜਾਣਕਾਰੀ ਸਰਕਾਰੀ ਸੂਤਰਾਂ ਨੇ ਦਿੰਦਿਆਂ ਦੱਸਿਆ ਪਿਛਲੇ ਸਾਲ ਇਸ ਸਮੇਂ ਤੱਕ 42.90 ਲੱਖ ਮੀਟ੍ਰਿਕ ਟਨ ਮੰਡੀਆਂ ਵਿਚ ਝੋਨੇ ਦੀ ਆਮਦ ਪਹੁੰਚੀ ਸੀ ਜਿਸ ’ਚੋਂ ਸਰਕਾਰ ਨੇ 41.83 ਲੱਖ ਮੀਟ੍ਰਿਕ ਟਨ ਖਰੀਦ ਲਈ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਕੱਲ੍ਹ ਤੱਕ ਕਿਸਾਨਾਂ ਨੂੰ 15.22 ਲੱਖ ਪਾਸ ਜਾਰੀ ਕੀਤੇ ਗਏ ਹਨ।