ਝੋਨੇ ਦੀ ਸਿੱਧੀ ਬਿਜਾਈ ਕਰ ਮੁਨਾਫਾ ਕਮਾ ਰਿਹੈ ਗੁਰਦਾਸਪੁਰ ਦਾ ਕਿਸਾਨ ਕੁਲਵੰਤ ਸਿੰਘ
Thursday, Apr 21, 2022 - 11:07 AM (IST)
ਗੁਰਦਾਸਪੁਰ (ਜੀਤ ਮਠਾਰੂ) - ਬਲਾਕ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਖਾਰੇ ਦੇ ਅਗਾਂਹਵਧੂ ਕਿਸਾਨ ਕੁਲਵੰਤ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਅੰਦਰ ਝੋਨੇ/ਕਣਕ ਫ਼ਸਲ ਦੀ ਬਿਜਾਈ ਲਈ ਨਵੀਂ ਤਕਨੀਕ ਆਪਣਾਉਣ ਦੀ ਲੋੜ ਹੈ। ਇਸ ਲਈ ਉਸ ਵੱਲੋਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰ ਕੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਅਤੇ ਕਰੀਬ 5500-6500 ਰੁਪਏ ਦੀ ਬੱਚਤ ਇਕ ਏਕੜ ਰਕਬੇ ’ਚ ਪ੍ਰਾਪਤ ਕਰ ਰਹੇ ਹਨ।
ਕਿਸਾਨ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਮੈਂ ਲੇਬਰ ਦੀ ਲਵਾਈ ਦੇ 5000 ਰੁਪਏ (ਪਿਛਲੇ ਸਾਲ), ਵੱਟਾਂ ਬੰਨਣ ਵਾਲੇ ਬੰਦੇ ਦੀ ਦਿਹਾੜੀ 500 ਰੁਪਏ, 1000 ਰੁਪਏ ਡੀਜ਼ਲ ਦੀ ਬੱਚਤ, ਪਾਣੀ ਦੀ ਛੱਪੜ ਲਗਾਉਣ ਵਾਲੀ ਅਤੇ ਲਗਾਤਾਰ ਰਜਵੇਂ ਲਗਾਉਣ ਦੀ ਬੱਚਤ, ਭਾਰੀ ਜ਼ਮੀਨ ਕਰ ਕੇ ਤੇ ਸਿੱਧੀ ਬਿਜਾਈ ਕਰ ਕੇ ਯੂਰੀਏ ਦੀ ਬੱਚਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ 8 ਕਿਲੋ ਬੀਜ ਡਰਿੱਲ ਰਾਹੀਂ ਪਾਇਆ ਸੀ, ਜੋ ਜਿਸ ਕਾਰਨ ਬੂਟੇ ਕਾਫੀ ਸੰਘਣੇ ਹੋ ਗਏ। ਦੂਜੇ ਸਾਲ ਤਜਰਬੇ ਕਰ ਕੇ 6 ਕਿਲੋ ਬੀਜ ਪ੍ਰਤੀ ਏਕੜ ਡਰਿੱਲ ਨਾਲ ਪਾਇਆ, ਜੋ ਬੇਹੱਦ ਕਾਮਯਾਬ ਰਿਹਾ।
ਉਸਨੇ ਦੱਸਿਆ ਕਿ ਪਹਿਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਜੋ ਸਾਡੇ ਵਲੋਂ ਹਲਕੀ ਜ਼ਮੀਨ ’ਚ ਕੀਤੀ ਗਈ ਸੀ, ਜਿਸ ਨਾਲ ਫ਼ਸਲ ਅਤੇ ਤੱਤਾਂ ਦੀ ਘਾਟ ਵੀ ਜ਼ਿਆਦਾ ਆਈ ਤੇ ਵਾਰ-ਵਾਰ ਨਮੀਂ ਕਾਫੀ ਹੱਦ ਤਕ ਠੀਕ ਰਹੀ। ਫ਼ਸਲ ਦਾ ਝਾੜ ਪਹਿਲੇ ਸਾਲ 27 ਕੁਇੰਟਲ ਪ੍ਰਤੀ ਏਕੜ ਰਿਹਾ। ਕਿਸਾਨਾਂ ਨੇ ਦੱਸਿਆ ਕਿ ਉਹ 30 ਏਕੜ ਜ਼ਮੀਨ ’ਚ ਕਾਸ਼ਤ ਕਰ ਰਿਹਾ ਹੈ, ਜਿਸ ਵਿਚ 10 ਏਕੜ ਗੰਨੇ ਦੀ ਫ਼ਸਲ ਵਿਚ ਇੰਟਰਕਰੋਪਿੰਗ ਸਰੌਂਦੀ, 4 ਏਕੜ ਵਿਚ ਸਿੱਧੀ ਬਿਜਾਈ, 16 ਏਕੜ ਰਕਬਾ ਕਣਕ ਹੇਠ ਰੱਖਿਆ ਗਿਆ ਹੈ।