ਇਸ ਵਾਰ ਝੋਨੇ ਦੀ ਲਵਾਈ ''ਚ ਮਜ਼ਦੂਰਾਂ ਦੀ ਘਾਟ ਬਣ ਸਕਦੀ ਹੈ ''ਵੱਡਾ ਅੜਿੱਕਾ''

Monday, May 11, 2020 - 01:41 PM (IST)

ਇਸ ਵਾਰ ਝੋਨੇ ਦੀ ਲਵਾਈ ''ਚ ਮਜ਼ਦੂਰਾਂ ਦੀ ਘਾਟ ਬਣ ਸਕਦੀ ਹੈ ''ਵੱਡਾ ਅੜਿੱਕਾ''

ਬਨੂੜ (ਗੁਰਪਾਲ): ਦੇਸ਼ 'ਚ ਫੈਲੀ ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਦੇਖਦੇ ਲੱਗੇ ਹੋਏ ਕਰਫ਼ਿਊ ਕਾਰਨ ਰੁਜ਼ਗਾਰ ਨਾ ਮਿਲਣ ਤੇ ਡਰ ਕੇ ਆਪਣੇ ਸੂਬਿਆਂ ਨੂੰ ਪਰਤਣ ਲੱਗੇ ਪ੍ਰਵਾਸੀ ਮਜ਼ਦੂਰਾਂ ਕਾਰਨ ਇਸ ਵਾਰ ਸੂਬੇ ਦੇ ਕਿਸਾਨਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਲਵਾਈ ਦੇ ਪਛੜਨ ਦਾ ਡਰ ਸਤਾਉਣ ਲੱਗ ਪਿਆ ਹੈ, ਜਿਸ ਕਾਰਨ ਬਹੁਤੇ ਕਿਸਾਨਾਂ ਨੇ ਹੁਣੇ ਤੋਂ ਹੀ ਲੋਕਲ ਮਜ਼ਦੂਰਾਂ ਨੂੰ ਮੂੰਹ ਮੰਗੇ ਰੇਟ ਤੇ ਸਾਈ ਦੇਣ ਲੱਗ ਪਏ ਹਨ ਤਾਂ ਜੋ ਉਨ੍ਹਾਂ ਦੇ ਝੋਨੇ ਦੀ ਲਵਾਈ ਹੋ ਸਕੇ ।

ਇਸ ਮਾਮਲੇ ਬਾਰੇ ਗੱਲ ਕਰਦੇ ਹੋਏ ਕਿਸਾਨ ਜਸਪਾਲ ਸਿੰਘ ਨੰਦਗੜ੍ਹ, ਰਿੰਕੂ ਸ਼ੰਭੂ ਕਲਾਂ, ਕੁਲਵੰਤ ਸਿੰਘ ਨਡਿਆਲੀ,ਨੰਬਰਦਾਰ ਸੱਤਾ ਖਲੌਰ, ਨੰਬਰਦਾਰ ਕੁਲਵੰਤ ਸਿੰਘ ਧਰਮਗੜ੍ਹ,ਪਾਲਾ ਸਿੰਘ ਬਾਸਮਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਹਾਮਾਰੀ ਕਾਰਨ ਸੂਬੇ 'ਚ ਰਹਿੰਦੇ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਨੇ ਰੁਜ਼ਗਾਰ ਦੀ ਘਾਟ ਕਾਰਨ ਜਾਂ ਫਿਰ ਇਸ ਬਿਮਾਰੀ ਦੇ ਡਰ ਕਾਰਨ ਆਪਣੇ ਸੂਬਿਆਂ ਨੂੰ ਚਲੇ ਗਏ ਹਨ ਜੇਕਰ ਕਰਫਿਊ ਦੀ ਮਿਆਦ ਵਿਚ ਹੋਰ ਵਾਧਾ ਹੁੰਦਾ ਹੈ ਤਾਂ ਕਿਸਾਨਾਂ ਨੂੰ ਲੇਬਰ ਦੀ ਘਾਟ ਕਾਰਨ ਆਪਣੀ ਝੋਨੇ ਦੀ ਲਵਾਈ ਲਈ ਵੱਧ ਰੇਟ ਦੇਣ ਲਈ ਮਜਬੂਰ ਹੋਣਾ ਪਵੇਗਾ, ਕਿਉਂਕਿ ਲੋਕ ਦਾਨ ਕਰ ਕੇ ਲੱਗੇ ਕਰਫਿਊ 'ਚ ਬੱਸਾਂ ਤੇ ਰੇਲ ਗੱਡੀਆਂ ਬੰਦ ਹੋਣ ਕਾਰਨ ਸੂਬੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਨਾ ਮਾਤਰ ਹੀ ਹੋਵੇਗੀ, ਜਿਸ ਕਾਰਨ ਕਿਸਾਨਾਂ ਨੂੰ ਲੋਕਲ ਮਜ਼ਦੂਰਾਂ ਦੇ ਹੀ ਮਹਿੰਗੇ ਭਾਅ ਤੇ ਆਪਣੀ ਫਸਲ ਦੀ ਲਵਾਈ ਕਰਵਾਉਣੀ ਪਵੇਗੀ ।

ਉਨ੍ਹਾਂ ਕਿਹਾ ਕਿ ਇਸ ਵਾਰ ਸੂਬੇ ਦੇ ਕਿਸਾਨਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਵੀ ਮੰਡੀਆਂ 'ਚ ਆਪਣੀ ਕਣਕ ਦੀ ਫਸਲ ਵੇਚਣ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ,ਜਿਸ ਤਰ੍ਹਾਂ ਸੂਬਾ ਸਰਕਾਰ ਵੱਲੋਂ ਝੋਨੇ ਦੀ ਲਵਾਈ ਦਾ ਸਮਾਂ ਦਸ ਜੂਨ ਕਰ ਦਿੱਤਾ ਗਿਆ ਹੈ ਇਸ ਕਾਰਨ ਮਜ਼ਦੂਰਾਂ ਦੀ ਘਾਟ ਕਾਰਨ ਇਸ ਵਾਰ ਝੋਨੇ ਦੀ ਲਵਾਈ ਪਛੜ ਜਾਣ ਦੇ ਆਸਾਰ ਹਨ ।ਕਿਉਂਕਿ ਕਿਸਾਨਾਂ ਨੂੰ ਝੋਨੇ ਦੀ ਲਵਾਈ ਤੋਂ ਇੱਕ ਮਹੀਨਾ ਪਹਿਲਾਂ ਝੋਨੇ ਦੀ ਪੰਜੀਰੀ ਬਿਜਨੀ ਪੈਂਦੀ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਕੋਨਾ ਮਾਰ ਕਾਰਨ ਲੱਗੇ ਕਰਫ਼ਿਊ ਦੌਰਾਨ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਭਾਰੀ ਕਮੀ ਮਹਿਸੂਸ ਹੋਵੇਗੀ ।ਜਾਣਕਾਰੀ ਅਨੁਸਾਰ ਵੱਡੇ ਜ਼ਿਮੀਦਾਰਾਂ ਵੱਲੋਂ ਹੁਣ ਤੋਂ ਹੀ ਲੋਕਲ ਮਜ਼ਦੂਰਾਂ ਨੂੰ ਮੂੰਹ ਮੰਗੇ ਰੇਟ ਤੇ ਝੋਨੇ ਦੀ ਲਵਾਈ ਲਈ ਸਾਈ ਦੇ ਕੇ ਪੱਕਾ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਉਨ੍ਹਾਂ ਨੂੰ ਸੀਜ਼ਨ ਦੌਰਾਨ ਕੋਈ ਪ੍ਰੇਸ਼ਾਨੀ ਨਾ ਹੋਵੇ ।ਇਸ ਤੋਂ ਇਲਾਵਾ ਠੇਕੇ ਤੇ ਜ਼ਮੀਨਾਂ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੇ ਵੀ ਜ਼ਮੀਨਾਂ ਨੂੰ ਲੈਣ ਤੋਂ ਮੂੰਹ ਮੋੜ ਲੱਗ ਪਏ ਹਨ ਜਿਸ ਕਾਰਨ ਠੇਕੇ ਦੇ ਰੇਟ ਵਿੱਚ ਵੀ ਕਮੀ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ।


author

Shyna

Content Editor

Related News