ਆਕਸੀਜਨ ਦੀ ਕਿੱਲਤ ਕਾਰਣ ਮਚੀ ਹਾਹਾਕਾਰ : GNDH ’ਚ ਆਉਣ ਵਾਲੇ ਟੈਂਕਰ ਨੂੰ ਪਾਣੀਪਤ ਦੇ ਲੋਕਾਂ ਨੇ ਰੋਕਿਆ

Tuesday, Apr 27, 2021 - 03:01 PM (IST)

ਆਕਸੀਜਨ ਦੀ ਕਿੱਲਤ ਕਾਰਣ ਮਚੀ ਹਾਹਾਕਾਰ : GNDH ’ਚ ਆਉਣ ਵਾਲੇ ਟੈਂਕਰ ਨੂੰ ਪਾਣੀਪਤ ਦੇ ਲੋਕਾਂ ਨੇ ਰੋਕਿਆ

ਅੰਮ੍ਰਿਤਸਰ (ਦਲਜੀਤ) - ਆਕਸੀਜਨ ਨਾ ਮਿਲਣ ਕਾਰਣ ਭਾਰਤ ਭਰ ’ਚ ਹਾਹਾਕਾਰ ਮਚੀ ਹੋਈ ਹੈ। ਗੁਰੂ ਨਾਨਕ ਦੇਵ ਹਸਪਤਾਲ ’ਚ ਵੀ ਲਗਾਤਾਰ ਮਰੀਜ਼ਾਂ ਦੀ ਗਿਣਤੀ ਵੱਧਣ ਕਾਰਣ ਆਕਸੀਜਨ ਦੀ ਕਿੱਲਤ ਆ ਰਹੀ ਹੈ। ਹਰਿਆਣਾ ਦੇ ਪਾਨੀਪਤ ਤੋਂ ਅੰਮ੍ਰਿਤਸਰ ਲਈ ਆ ਰਹੇ ਤਰਲ ਆਕਸੀਜਨ ਦੇ ਟੈਂਕਰ ਨੂੰ ਅੱਜ ਉੱਥੋਂ ਦੇ ਸਥਾਨਕ ਲੋਕਾਂ ਵੱਲੋਂ ਰੋਕ ਲਿਆ ਗਿਆ। ਜੇਕਰ ਉਕਤ ਟੈਂਕਰ ਸਮੇਂ ’ਤੇ ਮੰਗਲਵਾਰ ਤਕ ਅੰਮ੍ਰਿਤਸਰ ’ਚ ਨਾ ਪਹੁੰਚਿਆ ਤਾਂ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ। ਫਿਲਹਾਲ ਜ਼ਿਲ੍ਹਾ ਪ੍ਰਸ਼ਾਸਨ, ਹਰਿਆਣਾ ਪੁਲਸ ਨਾਲ ਲਗਾਤਾਰ ਸੰਪਰਕ ’ਚ ਹੈ ਅਤੇ ਜਲਦੀ ਟੈਂਕਰ ਨੂੰ ਲੋਕਾਂ ਦੇ ਚੁੰਗਲ ’ਚੋਂ ਛੁਡਵਾਉਣ ਦੀ ਵਾਰ-ਵਾਰ ਅਪੀਲ ਕਰ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਦੁਬਈ 'ਚ ਫਸੇ ਨੌਜਵਾਨਾਂ ਲਈ ਫਰਿਸ਼ਤਾ ਕਹੇ ਜਾਂਦੇ ‘ਡਾ.ਉਬਰਾਏ’ ਦਾ ਪੰਜਾਬੀਆਂ ਲਈ ਖ਼ਾਸ ਸੁਨੇਹਾ (ਵੀਡੀਓ)

ਜਾਣਕਾਰੀ ਅਨੁਸਾਰ ਹਰਿਆਣਾ ਦੇ ਪਾਨੀਪਤ ਤੋਂ ਅੰਮ੍ਰਿਤਸਰ ਲਈ ਭੇਜਿਆ ਜਾ ਰਿਹਾ ਤਰਲ ਆਕਸੀਜਨ ਦਾ ਟੈਂਕਰ ਸਥਾਨਕ ਲੋਕਾਂ ਨੇ ਰੋਕ ਲਿਆ। ਲੋਕ ਇਸ ਟੈਂਕਰ ਨੂੰ ਪਾਨੀਪਤ ਤੋਂ ਅੰਮ੍ਰਿਤਸਰ ਨਹੀਂ ਜਾਣ ਦੇ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਹਰਿਆਣਾ ’ਚ ਆਕਸੀਜਨ ਦੀ ਕਿੱਲਤ ਹੈ ਅਤੇ ਇੱਥੋਂ ਆਕਸੀਜਨ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ। ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਅੰਮ੍ਰਿਤਸਰ ਪ੍ਰਸ਼ਾਸਨ ਨੇ ਹਰਿਆਣਾ ਪੁਲਸ ਨੂੰ ਸੂਚਿਤ ਕੀਤਾ। ਖ਼ਬਰ ਲਿਖੇ ਜਾਣ ਤੱਕ ਪੁਲਸ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਲੋਕ ਮੰਨ ਨਹੀਂ ਰਹੇ ।

ਪੜ੍ਹੋ ਇਹ ਵੀ ਖਬਰ - ਕੁੱਖ ’ਚ ਪਲ ਰਹੀ ਧੀ ਨੂੰ ਮਾਰਨ ਤੋਂ ਪਤਨੀ ਨੇ ਕੀਤਾ ਇਨਕਾਰ, ਤਾਂ ਪਤੀ ਨੇ ਦੋਵਾਂ ਨੂੰ ਦਿੱਤੀ ਅਜਿਹੀ ਦਰਦਨਾਕ ਮੌਤ

ਦਰਅਸਲ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਹਸਪਤਾਲ ’ਚ ਆਕਸੀਜਨ ਸੰਕਟ ਦੂਰ ਕਰਨ ਲਈ ਪਾਨੀਪਤ ਸਥਿਤ ਇੰਡੀਅਨ ਆਇਲ ਤੋਂ ਆਕਸੀਜਨ ਦੇ ਟੈਂਕਰ ਮੰਗਵਾਏ ਜਾ ਰਹੇ ਹਨ। ਸੋਮਵਾਰ ਨੂੰ ਇੰਡੀਅਨ ਆਇਲ ਨੇ ਇਕ ਟੈਂਕਰ ਅੰਮ੍ਰਿਤਸਰ ਲਈ ਰਵਾਨਾ ਕੀਤਾ ਤੇ ਪਾਨੀਪਤ ’ਚ ਕੁਝ ਲੋਕਾਂ ਨੇ ਇਸ ਨੂੰ ਰੋਕ ਲਿਆ। ਹਰਿਆਣਾ ’ਚ ਆਕਸੀਜਨ ਦੀ ਘਾਟ ਦਾ ਹਵਾਲਾ ਦੇ ਕੇ ਇਸ ਟੈਂਕਰ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ।

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ

ਇੱਧਰ ਆਕਸੀਜਨ ਟੈਂਕਰ ਨਾ ਪੁੱਜਣ ਕਾਰਣ ਅੰਮ੍ਰਿਤਸਰ ’ਚ ਆਕਸੀਜਨ ਦੀ ਕਿੱਲਤ ਹੋ ਸਕਦੀ ਹੈ। ਗੁਰੂ ਨਾਨਕ ਦੇਵ ਹਸਪਤਾਲ ’ਚ ਫਿਲਹਾਲ ਤਾਂ ਆਕਸੀਜਨ ਹੈ ਤੇ ਜੇਕਰ ਇਹ ਟੈਂਕਰ ਨਹੀਂ ਆਇਆ ਤਾਂ ਮੰਗਲਵਾਰ ਨੂੰ ਆਕਸੀਜਨ ਦਾ ਸੰਕਟ ਖੜ੍ਹਾ ਹੋ ਜਾਵੇਗਾ। ਹਸਪਤਾਲ ਪ੍ਰਸ਼ਾਸਨ ਆਕਸੀਜਨ ਨੂੰ ਰਿਜਰਵ ਕਰਨਾ ਚਾਹੁੰਦਾ, ਕਿਉਂਕਿ ਇੱਥੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹਾਲਾਂਕਿ ਮੋਹਾਲੀ ਤੋਂ ਇਕ ਆਕਸੀਜਨ ਟੈਂਕਰ ਇੱਥੇ ਪਹੁੰਚਿਆ ਹੈ। ਇਸ ਨੂੰ ਲਿਕਵਿਡ ਆਕਸੀਜਨ ਪਲਾਂਟ ’ਚ ਭਰਿਆ ਜਾ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ: ਗੁਰੂ ਨਾਨਕ ਦੇਵ ਹਸਪਤਾਲ ’ਚ ਬਚੀ ਸਿਰਫ਼ 7 ਘੰਟੇ ਦੀ ਆਕਸੀਜਨ, ਜਾ ਸਕਦੀਆਂ ਕਈ ਕੀਮਤੀ ਜਾਨਾਂ


author

rajwinder kaur

Content Editor

Related News