ਤਿੰਨ ਸਾਲ ਬਾਅਦ ਮਨੀਲਾ ਤੋਂ ਪਰਤੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

Saturday, Mar 06, 2021 - 11:46 AM (IST)

ਮੁੱਦਕੀ (ਹੈਪੀ): ਪੰਜਾਬ ’ਚ ਵਗਦੇ ਨਸ਼ੇ ਦੇ ਛੇਵੇਂ ਦਰਿਆ ਨੇ ਇਕ ਹੋਰ ਨੌਜਵਾਨ ਨੂੰ ਨਿਗਲ ਲਿਆ ਹੈ। ਮ੍ਰਿਤਕ ਬੀਤੀ 3 ਮਾਰਚ ਨੂੰ ਹੀ ਕਰੀਬ 3 ਸਾਲ ਬਾਅਦ ਮਨੀਲਾ ਤੋਂ ਘਰ ਪਰਤਿਆ ਸੀ। ਮ੍ਰਿਤਕ ਦੀ ਮਾਤਾ ਕਰਮਜੀਤ ਕੌਰ ਪਤਨੀ ਸਵ. ਸੁਖਵੀਰ ਸਿੰਘ ਵਾਸੀ ਛੋਕਰ ਪੱਤੀ ਨੇ ਪੁਲਸ ਨੂੰ ਦੱਸਿਆ ਕਿ ਅੱਜ ਦੁਪਹਿਰ ਕਰੀਬ 12 ਵਜੇ ਵਿਦੇਸ਼ ਤੋਂ ਪਰਤੇ ਉਸਦੇ ਇਕਲੌਤੇ ਪੁੱਤਰ ਇੰਦਰਜੀਤ ਸਿੰਘ (33) ਨੂੰ ਕੁਝ ਲੜਕੇ ਘਰੋਂ ਸੱਦ ਕੇ ਲੈ ਗਏ ਅਤੇ ਬਾਅਦ ਦੁਪਹਿਰ ਕਰੀਬ 2.30 ਵਜੇ ਲੋਹਾਮ ਰੋਡ ’ਤੇ ਨਾਗੀ ਹਸਪਤਾਲ ਦੇ ਪਿੱਛੇ ਸਥਿਤ ਇਕ ਨਿਰਮਾਣ ਅਧੀਨ ਕੋਠੀ ’ਚੋਂ ਉਸਦੀ ਮ੍ਰਿਤਕ ਦੇਹ ਬਰਾਮਦ ਹੋਈ।

ਇਹ ਵੀ ਪੜ੍ਹੋ ਨੌਦੀਪ ਕੌਰ ਦਾ ਪਿੰਡ ਪੁੱਜਣ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਸੁਆਗਤ, ਸਾਂਝੇ ਸੰਘਰਸ਼ ਦਾ ਐਲਾਨ

ਉਸਦੇ ਪੁੱਤਰ ਦੀ ਮੌਤ ਨਸ਼ੇ ਦੀ ਓਵਰਡੋਜ਼ ਲੈਣ ਕਾਰਣ ਹੋਈ ਹੈ, ਜੋ ਉਸਨੂੰ ਸੱਦ ਕੇ ਲਿਜਾਣ ਵਾਲਿਆਂ ਨੇ ਦਿੱਤੀ ਹੈ। ਕਰਮਜੀਤ ਨੇ ਦੱਸਿਆ ਕਿ ਉਸਦੇ ਹੋਣਹਾਰ ਪੁੱਤਰ ਦੀ ਮੰਗਣੀ ਹੋ ਚੁੱਕੀ ਸੀ ਅਤੇ ਉਹ ਵਿਆਹ ਕਰਵਾਉਣ ਲਈ ਹੀ ਵਿਦੇਸ਼ ਤੋਂ ਪਰਤਿਆ ਸੀ। ਮ੍ਰਿਤਕ ਦੇ ਘਰ ਇਕੱਠੇ ਹੋਏ ਲੋਕ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਗੱਲ ਵੀ ਕਰ ਰਹੇ ਸਨ।ਓਧਰ ਮੌਕੇ ’ਤੇ ਪਹੁੰਚੇ ਥਾਣਾ ਘੱਲ ਖੁਰਦ ਦੇ ਐੱਸ. ਐੱਚ. ਓ ਅਭੀਨਵ ਚੌਹਾਨ ਦਾ ਕਹਿਣਾ ਹੈ ਕਿ ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਦੇ ਖ਼ਿਲਾਫ਼ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ ਖੇਤੀ ਕਾਨੂੰਨਾਂ ਨੇ ਲਈ ਇਕ ਹੋਰ ਕਿਸਾਨ ਦੀ ਜਾਨ, ਪਿੰਡ ਸਿਰਸੜੀ ਦੇ ਨਾਇਬ ਸਿੰਘ ਦੀ ਹੋਈ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Shyna

Content Editor

Related News