‘ਆਪ’ ਸਰਕਾਰ ਦਾ ਵੱਡਾ ਫ਼ੈਸਲਾ, 100 ਕਰੋੜ ਤੋਂ ਵੱਧ ਦੇ ਅੱਧ ਵਿਚਾਲੇ ਲਟਕੇ ਪ੍ਰਾਜੈਕਟਾਂ ਦਾ ਹੋਵੇਗਾ ਆਡਿਟ

06/03/2022 6:38:27 PM

ਲੁਧਿਆਣਾ (ਹਿਤੇਸ਼)— ਪੰਜਾਬ ’ਚ ਕਾਂਗਰਸ ਸਰਕਾਰ ਦੇ ਸਮੇਂ ਤੋਂ ਅੱਧ ਵਿਚਾਲੇ ਲਟਕੇ 100 ਕਰੋੜ ਤੋਂ ਉੱਪਰ ਦੇ ਪ੍ਰਾਜੈਕਟਾਂ ਦਾ ਆਡਿਟ ਕੀਤਾ ਜਾਵੇਗਾ। ਇਹ ਫ਼ੈਸਲਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਿਆ ਹੈ, ਜਿਸ ਦੇ ਤਹਿਤ ਸਾਰੇ ਵਿਭਾਗਾਂ ਤੋਂ 2017 ਤੋਂ 2022 ਦੇ ਪੀਰੀਅਡ ਦੌਰਾਨ ਪੈਂਡਿੰਗ ਚੱਲ ਰਹੇ ਪ੍ਰਾਜੈਕਟਾਂ ਦੀ ਡਿਟੇਲ ਮੰਗੀ ਗਈ ਹੈ, ਜਿਸ ਦੇ ਆਧਾਰ ’ਤੇ ਪਿ੍ਰੰਸੀਪਲ ਅਕਾਊਂਟੈਂਟ ਜਨਰਲ ਦੇ ਜ਼ਰੀਏ ਆਡਿਟ ਕਰਵਾਇਆ ਜਾਵੇਗਾ, ਜਿਸ ਕੇਗ ਦੀ ਫਾਈਨੈਂਸ਼ੀਅਲ ਆਡਿਟ ਰਿਪੋਰਟ ’ਚ ਸ਼ਾਮਲ ਕੀਤਾ ਜਾਵੇਗਾ। 

ਇਹ ਮੰਗੀ ਗਈ ਹੈ ਰਿਪੋਰਟ 
ਪ੍ਰਾਜੈਕਟ ’ਚ ਅੰਦਾਜ਼ਨ ਲਾਗਤ 
ਪਿਛਲੇ 5 ਸਾਲਾਂ ’ਚ ਰਿਲੀਜ਼ ਹੋਇਆ ਫੰਡ 
31 ਮਾਰਚ ਤੱਕ ਖ਼ਰਚ ਹੋਈ ਰਕਮ 
ਪ੍ਰਾਜੈਕਟ ਨੂੰ ਪੂਰਾ ਕਰਨ ਲਈ ਫੰਡ ਦੀ ਡਿਮਾਂਡ 

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜ ਦਿੱਤਾ ਘਰ, ਗੋਰਾਇਆ ਦੇ ਪਿੰਡ ਧਲੇਤਾ 'ਚ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
ਦੇਰੀ ਦੇ ਕਾਰਨਾਂ ਨੂੰ ਲੈਕੇ ਫਿਕਸ ਕੀਤੀ ਜਾਵੇਗੀ ਜਵਾਬਦੇਹੀ 
ਸਰਕਾਰ ਅਤੇ ਆਡਿਟ ਮਹਿਕਮੇ ਵਿਭਾਗ ਵੱਲੋਂ ਪ੍ਰਾਜੈਕਟ ਦੇ ਪੂਰਾ ਹੋਣ ਦੀ ਡੈੱਡਲਾਈਨ ਦੇ ਨਾਲ ਦੇਰੀ ਦੀ ਵਜ੍ਹਾ ਵੀ ਪੁੱਛੀ ਗਈ ਹੈ, ਜਿਸ ਦੇ ਚਲਦਿਆਂ ਲਾਗਤ ’ਚ ਵਾਧਾ ਹੋਣ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਫਿਕਸ ਕੀਤੀ ਜਾ ਸਕਦੀ ਹੈ। 

ਇਹ ਵੀ ਪੜ੍ਹੋ: ਘਾਤਕ ਹਥਿਆਰਾਂ ਦਾ ਗੜ੍ਹ ਬਣ ਰਿਹਾ ਪੰਜਾਬ, ਪਾਕਿਸਤਾਨ ਤੋਂ ਡਰੋਨ ਜ਼ਰੀਏ ਪਹੁੰਚ ਰਹੇ ਹਥਿਆਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News