ਬਿਆਨਾਂ ਤੋਂ ਮੁੱਕਰੀ ਪੀੜਤਾ, ਕਿਹਾ-ਪੁਲਸ ਦੇ ਦਬਾਅ ''ਚ ਦਿੱਤੇ ਸਨ ਬਿਆਨ

Saturday, Jan 20, 2018 - 08:03 AM (IST)

ਚੰਡੀਗੜ੍ਹ  (ਸੰਦੀਪ) - ਨਾਬਾਲਗਾ ਨੂੰ ਅਗਵਾ ਕਰਨ ਤੇ ਜਬਰ-ਜ਼ਨਾਹ ਦੇ ਮਾਮਲੇ ਵਿਚ ਜ਼ਿਲਾ ਅਦਾਲਤ ਨੇ ਰਾਹੁਲ ਨੂੰ ਪੀੜਤਾ ਦੇ ਬਿਆਨਾਂ ਤੋਂ ਮੁੱਕਰਨ ਤੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਬਚਾਅ ਧਿਰ ਦੇ ਵਕੀਲ ਅਰੁਣ ਵੋਹਰਾ ਅਨੁਸਾਰ ਰਾਹੁਲ ਖਿਲਾਫ ਝੂਠਾ ਕੇਸ ਦਰਜ ਕਰਵਾਇਆ ਗਿਆ ਸੀ। ਪੀੜਤਾ ਨੇ ਅਦਾਲਤ ਵਿਚ ਦਿੱਤੇ ਬਿਆਨ ਵਿਚ ਕਿਹਾ ਸੀ ਕਿ ਸੀ. ਆਰ. ਪੀ. ਸੀ. 164 ਤਹਿਤ ਦਿੱਤੇ ਬਿਆਨ ਉਸ ਨੇ ਪੁਲਸ ਦੇ ਦਬਾਅ ਵਿਚ ਦਿੱਤੇ ਸਨ। ਉਸ ਨੂੰ ਕਿਸੇ ਨੇ ਅਗਵਾ ਨਹੀਂ ਕੀਤਾ ਸੀ, ਉਹ ਆਪਣੀ ਮਰਜ਼ੀ ਨਾਲ ਰਿਸ਼ਤੇ 'ਚ ਲਗਦੇ ਭਰਾ ਦੇ ਘਰ ਗਈ ਸੀ। ਮਲੋਆ ਥਾਣਾ ਪੁਲਸ ਨੇ ਪਿਛਲੇ ਸਾਲ ਪੀੜਤਾ ਦੀ ਭੈਣ ਦੀ ਸ਼ਿਕਾਇਤ 'ਤੇ ਰਾਹੁਲ ਖਿਲਾਫ ਕੇਸ ਦਰਜ ਕੀਤਾ ਸੀ।
ਸਥਾਨਕ ਨਿਵਾਸੀ ਔਰਤ ਨੇ ਮਲੋਆ ਥਾਣਾ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਸੀ ਕਿ ਉਸ ਦੀ 16 ਸਾਲਾ ਭੈਣ, ਜੋ ਪਿਛਲੇ ਇਕ ਸਾਲ ਤੋਂ ਉਸ ਦੇ ਨਾਲ ਰਹਿ ਰਹੀ ਸੀ, 31 ਜੁਲਾਈ ਤੋਂ ਘਰੋਂ ਲਾਪਤਾ ਹੈ। ਕਈ ਦਿਨ ਉਨ੍ਹਾਂ ਉਸ ਦੀ ਭਾਲ ਕੀਤੀ ਪਰ ਉਸ ਬਾਰੇ ਕੁਝ ਵੀ ਪਤਾ ਨਹੀਂ ਲੱਗਾ। ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਡੱਡੂਮਾਜਰਾ ਵਿਚ ਹੀ ਰਹਿਣ ਵਾਲਾ ਰਾਹੁਲ ਉਸ ਦੀ ਭੈਣ ਨੂੰ ਵਰਗਲਾ ਕੇ ਲੈ ਗਿਆ ਹੈ। ਇਹ ਪਤਾ ਲੱਗਣ 'ਤੇ ਉਸਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਨਾਬਾਲਗਾ ਨੂੰ ਅਗਵਾ ਕਰਨ ਦਾ ਕੇਸ ਦਰਜ ਕਰਦਿਆਂ ਮੁਲਜ਼ਮ ਰਾਹੁਲ ਨੂੰ 12 ਅਗਸਤ ਨੂੰ ਗ੍ਰਿਫਤਾਰ ਕਰ ਲਿਆ ਸੀ।


Related News