ਟ੍ਰੈਫਿਕ ’ਚ ਸੁਧਾਰ ਲਈ ਦੁਕਾਨਾਂ ਦੇ ਬਾਹਰ ਪਿਆ ਸਾਮਾਨ ਚੁਕਵਾਇਆ

Tuesday, Jul 24, 2018 - 01:38 AM (IST)

ਟ੍ਰੈਫਿਕ ’ਚ ਸੁਧਾਰ ਲਈ ਦੁਕਾਨਾਂ ਦੇ ਬਾਹਰ ਪਿਆ ਸਾਮਾਨ ਚੁਕਵਾਇਆ

ਕੱਟੇਧੂਰੀ,   (ਸੰਜੀਵ ਜੈਨ)- ਟ੍ਰੈਫ਼ਿਕ ਪੁਲਸ ਵੱਲੋਂ ਅੱਜ ਟ੍ਰੈਫ਼ਿਕ ਕਮ ਪੀ. ਸੀ. ਆਰ. ਇੰਚਾਰਜ ਧੂਰੀ ਪਵਨ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਸ਼ਹਿਰ ਦੇ ਬਾਜ਼ਾਰਾਂ ’ਚ ਦੁਕਾਨਦਾਰਾਂ ਵੱਲੋਂ ਕਈ-ਕਈ ਫੁੱਟ ਬਾਹਰ ਤੱਕ ਰੱਖੇ ਗਏ ਸਾਮਾਨ ਨੂੰ ਚੁਕਵਾਇਆ ਗਿਆ। ਇਸ ਮੌਕੇ ਟ੍ਰੈਫਿਕ ਪੁਲਸ ਨੇ ਗਲਤ ਤਰੀਕੇ ਨਾਲ ਬਾਜ਼ਾਰ ਅੰਦਰ ਖਡ਼੍ਹੇ ਕੀਤੇ  ਵਾਹਨਾਂ ਦੇ ਚਾਲਕਾਂ ਦੇ ਚਲਾਨ ਵੀ ਕੱਟੇ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੍ਰੈਫਿਕ ਇੰਚਾਰਜ ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਟ੍ਰੈਫ਼ਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਮਕਸਦ ਨਾਲ ਸ਼ਹਿਰ ਦੇ ਬਾਜ਼ਾਰਾਂ ’ਚੋਂ ਦੁਕਾਨਾਂ ਦੇ ਬਾਹਰ ਪਿਆ ਸਾਮਾਨ ਚੁਕਵਾਇਆ ਜਾ ਰਿਹਾ ਹੈ ਅਤੇ ਗਲਤ ਤਰੀਕੇ ਨਾਲ ਦੁਕਾਨਾਂ ਦੇ ਬਾਹਰ ਖਡ਼੍ਹੇ ਕੀਤੇ ਗਏ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ। ਉਨ੍ਹਾਂ ਮਾਡ਼ੇ ਅਨਸਰਾਂ ਨੂੰ ਤਾਡ਼ਨਾ ਕਰਦਿਆਂ ਕਿਹਾ ਕਿ ਲਡ਼ਕੀਆਂ ਦੇ ਸਕੂਲਾਂ/ਕਾਲਜਾਂ ਅੱਗੇ ਬਿਨਾਂ ਕਿਸੇ ਕਾਰਨ ਘੁੰਮਣ ਵਾਲੇ ਨੌਜਵਾਨਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਨਾਕਾਬੰਦੀ ਕਰ ਕੇ ਉਨ੍ਹਾਂ ਦੀ ਖਬਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਬੁਲਟ ਮੋਟਰਸਾਈਕਲ ਦੇ ਪਟਾਕੇ ਮਾਰਨ, ਪ੍ਰੈਸ਼ਰ ਹਾਰਨ ਦੀ ਵਰਤੋਂ ਕਰਨ ਸਮੇਤ ਹੋਰ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ  ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ। 
 


Related News