ਭੋਗ ਸਮਾਗਮ ’ਤੇ ਜਾ ਰਹੇ ਪਤੀ-ਪਤਨੀ ਨਾਲ ਵਾਪਰਿਆ ਭਿਆਨਕ ਹਾਦਸਾ, ਦੋਵਾਂ ਦੀ ਮੌਕੇ ’ਤੇ ਮੌਤ

Sunday, Jun 20, 2021 - 05:35 PM (IST)

ਭੋਗ ਸਮਾਗਮ ’ਤੇ ਜਾ ਰਹੇ ਪਤੀ-ਪਤਨੀ ਨਾਲ ਵਾਪਰਿਆ ਭਿਆਨਕ ਹਾਦਸਾ, ਦੋਵਾਂ ਦੀ ਮੌਕੇ ’ਤੇ ਮੌਤ

ਮੋਗਾ (ਵਿਪਨ,ਆਜ਼ਾਦ): ਅੱਜ ਸਵੇਰੇ ਬਾਘਾਪੁਰਾਣਾ ਦੇ ਮੋਗਾ ਰੋਡ ’ਤੇ ਤੇਜ਼ ਰਫ਼ਤਾਰ ਟਰੱਕ ਦੀ ਲਪੇਟ ਵਿਚ ਆਉਣ ਕਾਰਣ ਮੋਟਰਸਾਈਕਲ ਸਵਾਰ ਦਰਸ਼ਨ ਸਿੰਘ (60) ਅਤੇ ਉਸਦੀ ਪਤਨੀ ਬਲਜੀਤ ਕੌਰ (58) ਨਿਵਾਸੀ ਪਿੰਡ ਬੱਡੂਵਾਲ ਬੂਰੀ ਤਰ੍ਹਾਂ ਕੁਚਲੇ ਗਏ, ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨਾਲ ਟੁੱਟ ਗਿਆ। ਹਾਦਸੇ ਦੀ ਜਾਣਕਾਰੀ ਮਿਲਣ ’ਤੇ ਥਾਣਾ ਬਾਘਾ ਪੁਰਾਣਾ ਦੇ ਮੁੱਖ ਅਫ਼ਸਰ ਹਰਮਨਜੀਤ ਸਿੰਘ ਅਤੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰਨ ਉਪਰੰਤ ਮ੍ਰਿਤਕ ਪਤੀ-ਪਤਨੀ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਅਤੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ। ਜਦਕਿ ਟਰੱਕ ਚਾਲਕ ਕਾਬੂ ਨਹੀਂ ਆ ਸਕਿਆ।

ਇਹ ਵੀ ਪੜ੍ਹੋ: ਸ਼ੱਕੀ ਹਾਲਾਤ ’ਚ 3 ਸਾਲਾ ਬੱਚੇ ਦੀ ਮੌਤ, ਦਾਦੇ ਤੇ ਲੋਕਾਂ ਨੇ ਮਤਰੇਈ ਮਾਂ ’ਤੇ ਲਾਏ ਗੰਭੀਰ ਦੋਸ਼

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ ਆਪਣੀ ਪਤਨੀ ਬਲਜੀਤ ਕੌਰ ਨਾਲ ਬਾਘਾ ਪੁਰਾਣਾ ਨੇੜਲੇ ਪਿੰਡ ਸਮਾਲਸਰ ਵਿਖੇ ਇਕ ਭੋਗ ਸਮਾਗਮ ’ਤੇ ਜਾ ਰਹੇ ਸੀ ਜਦੋਂ ਉਹ ਬਾਘਾ ਪੁਰਾਣਾ ਪੁੱਜੇ ਤਾਂ ਪਿੱਛੋਂ ਆ ਰਹੇ ਇਕ ਰੇਤਾ ਨਾਲ ਭਰੇ ਟਰੱਕ ਚਾਲਕ ਨੇ ਲਾਪ੍ਰਵਾਹੀ ਨਾਲ ਚਲਾਉਂਦਿਆਂ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਇਸ ਹਾਦਸੇ ਵਿਚ ਦੋਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਰਿਸ਼ਤੇਦਾਰ ਅਮਰਜੀਤ ਸਿੰਘ ਨਿਵਾਸੀ ਪਿੰਡ ਬੱਡੂਵਾਲ ਦੀ ਸ਼ਿਕਾਇਤ ’ਤੇ ਬਲਕਰਨ ਸਿੰਘ ਉਰਫ ਰਾਜੂ ਨਿਵਾਸੀ ਪਿੰਡ ਚੀਦਾ (ਬਠਿੰਡਾ) ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਜਦਕਿ ਦੋਸ਼ੀ ਚਾਲਕ ਦੀ ਗ੍ਰਿਫਤਾਰੀ ਬਾਕੀ ਹੈ। ਉਨ੍ਹਾਂ ਕਿਹਾ ਕਿ ਦੋਹਾਂ ਲਾਸ਼ਾਂ ਨੂੰ ਸਿਵਲ ਹਸਪਤਾਲ ਮੋਗਾ ਵਿਚੋਂ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ।

ਇਹ ਵੀ ਪੜ੍ਹੋ:  ‘ਸਿਆਸੀ ਪਿੱਚ ’ਤੇ ਲੰਬੀ ਪਾਰੀ ਖੇਡਣਾ ਚਾਹੁੰਦੇ ਹਨ ਸਿੱਧੂ, ਮੰਤਰੀ ਬਣਨ ਤੋਂ ਬਿਹਤਰ ਪ੍ਰਧਾਨਗੀ ਸੰਭਾਲਣਾ’


author

Shyna

Content Editor

Related News