ਅਹਿਮ ਖ਼ਬਰ : ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਦੀ ਬਦਲੀ/ਐਡਜਸਟਮੈਂਟ ਦੇ ਹੁਕਮ ਜਾਰੀ

Saturday, Jul 01, 2023 - 12:23 AM (IST)

ਅਹਿਮ ਖ਼ਬਰ : ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਦੀ ਬਦਲੀ/ਐਡਜਸਟਮੈਂਟ ਦੇ ਹੁਕਮ ਜਾਰੀ

ਲੁਧਿਆਣਾ (ਵਿੱਕੀ)-ਉੱਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਵੱਖ-ਵੱਖ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਦੀ ਬਦਲੀ, ਐਡਜਸਟਮੈਂਟ ਹੇਠ ਲਿਖੇ ਮੁਤਾਬਕ ਕੀਤੀ ਗਈ ਹੈ। ਬਲਵਿੰਦਰ ਕੌਰ ਨੂੰ ਸਰਕਾਰੀ ਕਾਲਜ ਜਮਾਲਪੁਰ ਲੁਧਿਆਣਾ ਤੋਂ ਸਰਕਾਰੀ ਕਾਲਜ ਆਫ ਐਜੂਕੇਸ਼ਨ ਜਲੰਧਰ, ਕਜਲਾ ਨੂੰ ਸਰਕਾਰੀ ਮਾਡਲ ਡਿਗਰੀ ਕਾਲਜ ਫਤਿਹਗੜ੍ਹ ਕੋਰੋਟਾਣਾ ਮੋਗਾ ਤੋਂ ਸਰਕਾਰੀ ਕਾਲਜ ਈਸਟ ਜਮਾਲਪੁਰ ਲੁਧਿਆਣਾ, ਹਰਤੇਜ ਕੌਰ ਨੂੰ ਸਰਕਾਰੀ ਕਾਲਜ ਆਫ ਐਜੂਕੇਸ਼ਨ ਪਟਿਆਲਾ ਤੋਂ ਸਰਕਾਰੀ ਰਿਪੁਦਮਨ ਕਾਲਜ ਨਾਭਾ, ਚਰਨਜੀਤ ਕੌਰ ਨੂੰ ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ ਮੰਡੀ ਗੋਬਿੰਦਗੜ੍ਹ, ਸਰਕਾਰੀ ਕਾਲਜ ਆਫ ਐਜੂਕੇਸ਼ਨ ਪਟਿਆਲਾ ਨਾਲ ਹੀ ਵਾਧੂ ਚਾਰਜ ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ ਮੰਡੀ ਗੋਬਿੰਦਗੜ੍ਹ, ਹਰਸੀਰਤ ਕੌਰ ਨੂੰ (ਤਰੱਕੀ ਉਪਰੰਤ) ਸਰਕਾਰੀ ਰਣਬੀਰ ਕਾਲਜ ਸੰਗਰੂਰ, ਹਰਵਿੰਦਰ ਸਿੰਘ ਨੂੰ (ਤਰੱਕੀ ਉਪਰੰਤ) ਸਰਕਾਰੀ ਕਾਲਜ ਸੁਨਾਮ ਜ਼ਿਲ੍ਹਾ ਸੰਗਰੂਰ, ਰਾਜੇਸ਼ ਕੁਮਾਰ ਨੂੰ (ਤਰੱਕੀ ਉਪਰੰਤ) ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ, ਰੋਮੀ ਅਰੋੜਾ ਨੂੰ (ਤਰੱਕੀ ਉਪਰੰਤ) ਸਰਕਾਰੀ ਕਾਲਜ ਲਾਧੂਪੁਰ, ਜ਼ਿਲ੍ਹਾ ਗੁਰਦਾਸਪੁਰ, ਕਮਲ ਕਿਸ਼ੋਰ ਨੂੰ (ਤਰੱਕੀ ਉਪਰੰਤ) ਸਰਕਾਰੀ ਕਾਲਜ ਜ਼ੀਰਾ ਵਿਖੇ ਲਗਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਮਿਸ ਯੂਨੀਵਰਸ ਰਹੀ ਹਰਨਾਜ਼ ਸੰਧੂ ਨੂੰ ਲੱਗਾ ਵੱਡਾ ਸਦਮਾ, ਪਿਤਾ ਦਾ ਦੇਹਾਂਤ      


author

Manoj

Content Editor

Related News