ਆਪਟੀਕਲ ਐਸੋਸੀਏਸ਼ਨ ਪੰਜਾਬ, ਹਰਿਆਣਾ, ਜੰਮੂ ਤੇ ਉੱਤਰਾਖੰਡ ਵੱਲੋਂ ‘ਆਪਟਿਕਸ ਫੇਅਰ 2022’ ਲੁਧਿਆਣਾ ''ਚ 26-28 ਨੂੰ
Thursday, Nov 24, 2022 - 09:08 PM (IST)

ਜਲੰਧਰ (ਧਵਨ) : ਆਪਟੀਕਲ ਐਸੋਸੀਏਸ਼ਨ ਪੰਜਾਬ, ਹਰਿਆਣਾ, ਜੰਮੂ ਤੇ ਉੱਤਰਾਖੰਡ ਦੇ ਸਹਿਯੋਗ ਨਾਲ 26 ਤੋਂ 28 ਨਵੰਬਰ ਤੱਕ ਗੁਲਮੋਹਰ ਹੋਟਲ ਲੁਧਿਆਣਾ ਵਿਖੇ ‘ਆਪਟਿਕਸ ਫੇਅਰ 2022’ ਕਰਵਾਇਆ ਜਾ ਰਿਹਾ ਹੈ। ਆਪਟੀਕਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਸ਼੍ਰੀ ਅਵਿਨਾਸ਼ ਚੋਪੜਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਆਪਟਿਕਸ ਫੇਅਰ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਆਪਟੀਕਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਦਵਿੰਦਰ ਸਿੰਘ ਕਾਲੜਾ, ਚੇਅਰਮੈਨ ਸੁਭਾਸ਼ ਬਾਂਸਲ, ਜਨਰਲ ਸਕੱਤਰ ਨੀਰਜ ਸੇਠੀ ਤੇ ਸੰਯੁਕਤ ਖਜ਼ਾਨਚੀ ਜਸਜੀਤ ਸਿੰਘ ਚੋਪੜਾ ਨੇ ਕਿਹਾ ਕਿ ਆਪਟਿਕਸ ਫੇਅਰ ਭਾਰਤ ਦਾ ਸਭ ਤੋਂ ਵੱਡਾ ਆਪਟੀਕਲ ਫੇਅਰ ਹੋਵੇਗਾ, ਜਿਸ ਵਿਚ 100 ਤੋਂ ਵੱਧ ਕੌਮੀ ਤੇ ਕੌਮਾਂਤਰੀ ਬ੍ਰਾਂਡਾਂ ਦੀ ਹਿੱਸੇਦਾਰੀ ਹੋਵੇਗੀ।
ਇਹ ਵੀ ਪੜ੍ਹੋ : ਪ੍ਰੋ. ਸਰਚਾਂਦ ਖਿਆਲਾ ਨੇ ਅਕਾਲੀ ਦਲ ਵੱਲੋਂ ਪ੍ਰਕਾਸ਼ ਪੁਰਬ 5 ਜਨਵਰੀ ਨਿਯਤ ਕਰਨ ਦੀ ਮੰਗ ’ਤੇ ਸੁਖਬੀਰ ਬਾਦਲ ਨੂੰ ਘੇਰਿਆ
ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿਚ ਆਪਟੀਕਲ ਸਹਾਇਕ ਉਪਕਰਣ ਜਿਵੇਂ ਫਰੇਮ, ਸਨਗਲਾਸ, ਲੈਂਜ਼, ਕਾਂਟੈਕਟ ਲੈਂਜ਼, ਐਨਕਾਂ ਦੇ ਕੇਸ, ਅੱਖਾਂ ਦੇ ਮਾਹਿਰਾਂ ਵੱਲੋਂ ਵਰਤੇ ਜਾਂਦੇ ਵੱਖ-ਵੱਖ ਤਰ੍ਹਾਂ ਦੇ ਯੰਤਰ ਅਤੇ ਆਪਟੀਕਲ ਉਤਪਾਦ ਪ੍ਰਦਰਸ਼ਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਬੀ2ਬੀ ਪ੍ਰਦਰਸ਼ਨੀ ਵਪਾਰ ਲਈ ਹੈ ਅਤੇ ਆਮ ਜਨਤਾ ਨੂੰ ਇਸ ਵਿਚ ਜਾਣ ਦੀ ਇਜਾਜ਼ਤ ਨਹੀਂ। ਉਨ੍ਹਾਂ ਦੱਸਿਆ ਕਿ 26 ਨਵੰਬਰ ਨੂੰ ਅੱਖਾਂ ਦੇ ਰੋਗਾਂ ਦੇ ਵਿਦਿਆਰਥੀਆਂ ਦਾ ਗਿਆਨ ਵਧਾਉਣ ਲਈ ਇਕ ਵਿੱਦਿਅਕ ਪ੍ਰੋਗਰਾਮ ਅਤੇ 27 ਨੂੰ ਨੇਤਰ ਵਿਗਿਆਨ ਦੇ 200 ਦੇ ਲਗਭਗ ਵਿਦਿਆਰਥੀਆਂ ਦੀ ਵਿਵਸਥਾ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।