ਅਧਿਆਪਕਾਂ ਦੇ ਤਬਾਦਲੇ ਦੇ ਵਿਰੋਧ ''ਚ ਵਿਦਿਆਰਥੀਆਂ ਨੇ ਪਰਿਵਾਰਾਂ ਸਮੇਤ ਦਿੱਤਾ ਧਰਨਾ

01/15/2018 10:40:54 AM

ਨਾਭਾ — ਨਾਭਾ ਬਲਾਕ ਦੇ ਪਿੰਡ ਟੋਹੜਾ ਦੇ ਸਰਕਾਰੀ ਸਕੂਲ 'ਚ 11ਵੀਂ ਜਮਾਤ ਦੀ ਵਿਦਿਆਰਥਣ ਵੀਰਪਾਲ ਦੇ ਨਾਲ ਸਕੂਲ ਦੇ ਅਧਿਆਪਕਾਂ ਵਲੋਂ ਜਾਤਿਸੂਚਕ ਸ਼ਬਦ ਬੋਲਣ ਦੇ ਮਾਮਲੇ 'ਚ ਪਿਛਲੇ ਦਿਨੀਂ ਸਾਰੇ ਸਕੂਲ ਦੇ ਅਧਿਆਪਕਾਂ ਦਾ ਤਬਾਦਲਾ ਕਰ ਦਿੱਤੇ ਜਾਣ ਦੇ ਰੋਸ ਵਜੋਂ ਸਕੂਲ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਸਕੂਲ 'ਚ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਇਮਤਿਹਾਨ ਹੈ ਪਰ ਸਕੂਲ 'ਚ ਕੋਈ ਅਧਿਆਪਕ ਮੌਜੂਦ ਨਾ ਹੋਣ ਕਾਰਨ ਇਮਤਿਹਾਨ ਨਹੀਂ ਹੋ ਪਾਇਆ, ਜਿਸ ਦੇ ਰੋਸ ਵਜੋਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੇ ਸਕੂਲ ਨੂੰ ਤਾਲਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਬਾਕੀ ਅਧਿਆਪਕਾਂ ਨੂੰ ਸਕੂਲ 'ਚ ਜਲਦ ਤਾਇਨਾਤ ਕੀਤਾ ਜਾਵੇ।


Related News