ਲੋਕ ਸਭਾ ਚੋਣਾਂ ਮਗਰੋਂ ਪੰਜਾਬ ਪੁਲਸ ਵਿਭਾਗ 'ਚ ਵੱਡੇ ਪੱਧਰ 'ਤੇ ਤਬਾਦਲੇ, ਪੜ੍ਹੋ ਪੂਰੀ ਖ਼ਬਰ
Sunday, Jun 16, 2024 - 12:45 PM (IST)

ਬਠਿੰਡਾ (ਵਰਮਾ) : ਲੋਕ ਸਭਾ ਚੋਣਾਂ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਹੀ ਪੁਲਸ ਵਿਭਾਗ ’ਚ ਵੱਡੇ ਪੱਧਰ ’ਤੇ ਫੇਰਬਦਲ ਸ਼ੁਰੂ ਹੋ ਗਿਆ ਹੈ। ਬਠਿੰਡਾ ਪੁਲਸ ਵਿਭਾਗ ਨੇ ਚੋਣਾਂ ਤੋਂ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਪੁਲਸ ਅਧਿਕਾਰੀਆਂ ਦੇ ਮਾਨਸਾ ਜ਼ਿਲ੍ਹੇ ਤੋਂ ਤਬਾਦਲੇ ਕਰ ਕੇ ਮੁੜ ਬਠਿੰਡਾ ਭੇਜ ਦਿੱਤੇ ਹਨ। ਸ਼ਨੀਵਾਰ ਨੂੰ ਬਠਿੰਡਾ ਦੇ ਐੱਸ. ਐੱਸ. ਪੀ. ਦੀਪਕ ਪਾਰੀਕ ਨੇ ਜ਼ਿਲ੍ਹੇ ਦੀਆਂ 10 ਪੁਲਸ ਚੌਂਕੀਆਂ ਦੇ ਇੰਚਾਰਜਾਂ ਸਮੇਤ 50 ਪੁਲਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਹਨ। ਇਸ ਵਿਚ ਕੁੱਝ ਅਜਿਹੇ ਪੁਲਸ ਮੁਲਾਜ਼ਮ ਵੀ ਸ਼ਾਮਲ ਹਨ, ਜੋ ਪੁਲਸ ਲਾਈਨ ’ਚ ਬੈਠੇ ਸਨ ਅਤੇ ਉਨ੍ਹਾਂ ਨੂੰ ਲਾਈਨ ਤੋਂ ਹਟਾ ਕੇ ਥਾਣਿਆਂ ਅਤੇ ਪੁਲਸ ਚੌਂਕੀਆਂ ’ਚ ਤਾਇਨਾਤ ਕੀਤਾ ਗਿਆ ਹੈ।
ਐੱਸ. ਐੱਸ. ਪੀ. ਵੱਲੋਂ ਜਾਰੀ ਹੁਕਮਾਂ ਅਨੁਸਾਰ ਸਬ ਇੰਸਪੈਕਟਰ ਕੌਰ ਸਿੰਘ ਨੂੰ ਇੰਚਾਰਜ ਚੌਂਕੀ ਭਗਤਾ ਭਾਈ ਤੋਂ ਬਦਲ ਕੇ ਥਾਣਾ ਕੈਨਾਲ ਕਾਲੋਨੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਬ ਇੰਸਪੈਕਟਰ ਫਰਵਿੰਦਰ ਸਿੰਘ ਨੂੰ ਇੰਚਾਰਜ ਚੌਂਕੀ ਬੱਲੂਆਣਾ ਤੋਂ ਬਦਲ ਕੇ ਇੰਚਾਰਜ ਭਗਤਾ ਭਾਈਕਾ, ਸਬ ਇੰਸਪੈਕਟਰ ਭੋਰਾ ਸਿੰਘ ਨੂੰ ਇੰਚਾਰਜ ਚੌਂਕੀ ਬੱਲੂਆਣਾ ਤੋਂ ਬਦਲ ਕੇ ਇੰਚਾਰਜ ਬੱਲੂਆਣਾ, ਸਬ ਇੰਸਪੈਕਟਰ ਜਸਪਾਲ ਸਿੰਘ ਨੂੰ ਇੰਚਾਰਜ ਚੌਂਕੀ ਸਿਵਲ ਹਸਪਤਾਲ ਬਠਿੰਡਾ ਤੋਂ ਬਦਲ ਕੇ ਇੰਚਾਰਜ ਭੁੱਚੋ, ਸਬ ਇੰਸਪੈਕਟਰ ਲਾਇਆ ਗਿਆ ਹੈ। ਇੰਸਪੈਕਟਰ ਧਰਮ ਸਿੰਘ ਨੂੰ ਇੰਚਾਰਜ ਗੋਨਿਆਣਾ ਮੰਡੀ ਤੋਂ ਬਦਲ ਕੇ ਇੰਚਾਰਜ ਸਿਵਲ ਹਸਪਤਾਲ ਬਠਿੰਡਾ, ਸਬ ਇੰਸਪੈਕਟਰ ਅਵਤਾਰ ਸਿੰਘ ਨੂੰ ਥਾਣਾ ਸਿਟੀ ਰਾਮਪੁਰਾ ਤੋਂ ਬਦਲ ਕੇ ਇੰਚਾਰਜ ਗੋਨਿਆਣਾ ਮੰਡੀ, ਸਬ ਇੰਸਪੈਕਟਰ ਰਣਬੀਰ ਸਿੰਘ ਨੂੰ ਥਾਣਾ ਮੌੜ ਤੋਂ ਇੰਚਾਰਜ ਕਿੱਲੀ ਲਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਗੈਂਗਸਟਰ ਲੰਡਾ ਦੇ ਸਾਥੀਆਂ ਦੇ ਘਰ ਪੁਲਸ ਦੀ Raid, ਇਕੱਲੀ-ਇਕੱਲੀ ਚੀਜ਼ ਦੀ ਲਈ ਤਲਾਸ਼ੀ
ਨਿਹਾਲ ਸਿੰਘ ਵਾਲਾ, ਸਬ-ਇੰਸਪੈਕਟਰ ਰਣਜੀਤ ਸਿੰਘ ਨੂੰ ਚੌਕੀ ਇੰਚਾਰਜ ਕਿਲੀ ਨਿਹਾਲ ਸਿੰਘ ਵਾਲਾ ਤੋਂ ਬਦਲ ਕੇ ਥਾਣਾ ਮੌੜ, ਸਬ-ਇੰਸਪੈਕਟਰ ਮਨਜੀਤ ਸਿੰਘ ਨੂੰ ਪੁਲਸ ਚੌਂਕੀ ਕੇਂਦਰੀ ਜੇਲ੍ਹ ਬਠਿੰਡਾ ਤੋਂ ਇੰਚਾਰਜ ਵਰਧਮਾਨ, ਸਬ-ਇੰਸਪੈਕਟਰ ਨਿਰਮਲਜੀਤ ਸਿੰਘ ਨੂੰ ਵਰਧਮਾਨ ਤੋਂ ਬਦਲ ਦਿੱਤਾ ਗਿਆ ਹੈ। ਚੌਂਕੀ ਨੂੰ ਕੇਂਦਰੀ ਜੇਲ੍ਹ ਬਠਿੰਡਾ ਦਾ ਇੰਚਾਰਜ, ਸਬ ਇੰਸਪੈਕਟਰ ਨਿਰਮਲ ਸਿੰਘ ਨੂੰ ਪੁਲਸ ਚੌਂਕੀ ਬੱਸ ਸਟੈਂਡ ਤੋਂ ਬਦਲ ਕੇ ਥਾਣਾ ਕੈਂਟ, ਸਬ ਇੰਸਪੈਕਟਰ ਜਸਕਰਨ ਸਿੰਘ ਨੂੰ ਚੌਂਕੀ ਇੰਚਾਰਜ ਬੱਸ ਸਟੈਂਡ ਬਠਿੰਡਾ ਤੋਂ ਬਦਲ ਕੇ ਥਾਣਾ ਪਠਾਣਾ, ਐੱਸ. ਐੱਚ. ਓ. ਹਰਬੰਸ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ ਇਲੈਕਸ਼ਨ ਸੈੱਲ ਡੀ. ਪੀ. ਓ. ਬਠਿੰਡਾ ਤੋਂ ਬਦਲ ਕੇ ਚੌਂਕੀ ਇੰਚਾਰਜ ਪਥਰਾਲਾ ਲਾਇਆ ਗਿਆ ਹੈ। ਇਸੇ ਤਰ੍ਹਾਂ ਐੱਸ. ਐੱਚ. ਓ. ਕਿਰਪਾਲ ਸਿੰਘ ਨੂੰ ਪੁਲਸ ਲਾਈਨ ਬਠਿੰਡਾ ਤੋਂ ਬਦਲ ਕੇ ਮੌੜ ਥਾਣੇ ਦਾ ਵਧੀਕ ਇੰਚਾਰਜ ਲਾਇਆ ਗਿਆ ਹੈ। ਐੱਸ. ਐੱਚ. ਓ. ਜਗਰੂਪ ਸਿੰਘ ਨੂੰ ਸੀ. ਸੀ. ਟੀ. ਵੀ. ਐੱਨ. ਯੂ. ਸੈੱਲ ਬਠਿੰਡਾ ਤੋਂ ਵਧੀਕ ਐੱਸ.ਐੱਚ.ਓ. ਦਿਆਲਪੁਰਾ ਲਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8