ਹੜ੍ਹ ਮਸਲੇ ‘ਚ ਵਿਰੋਧੀ ਧਿਰ ਭਾਜਪਾ ਨਾਲ ਸਾਂਝ ਨਿਭਾ ਰਹੀ ਹੈ: ਸ਼ੈਰੀ ਕਲਸੀ

Friday, Sep 26, 2025 - 02:10 PM (IST)

ਹੜ੍ਹ ਮਸਲੇ ‘ਚ ਵਿਰੋਧੀ ਧਿਰ ਭਾਜਪਾ ਨਾਲ ਸਾਂਝ ਨਿਭਾ ਰਹੀ ਹੈ: ਸ਼ੈਰੀ ਕਲਸੀ

ਚੰਡੀਗੜ੍ਹ- ਵਿਧਾਨ ਸਭਾ 'ਚ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ (ਸ਼ੈਰੀ ਕਲਸੀ) ਨੇ ਪੰਜਾਬ 'ਚ ਆਏ ਹੜ੍ਹ ਸਬੰਧੀ ਬੋਲਦਿਆਂ ਕਿਹਾ ਕਿ 1988 'ਚ ਆਏ ਹੜ੍ਹ ਹੁਣ ਵਾਲੇ ਹੜ੍ਹਾਂ ਨਾਲੋਂ ਕਿਤੇ ਵੱਧ ਖਤਰਨਾਕ ਸਨ। ਗੁਰਦਾਸਪੁਰ ਦੇ 343 ਪਿੰਡ ਹੜ੍ਹ ਕਾਰਨ ਤਬਾਹ ਹੋ ਚੁੱਕੇ ਹਨ, 2,225 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ, ਲਗਭਗ 1 ਲੱਖ ਏਕੜ ਫਸਲ ਬਰਬਾਦ ਹੋ ਗਈ ਹੈ ਅਤੇ ਪਸ਼ੂਆਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ- ਪੰਜਾਬ ਵਿਧਾਨ ਸਭਾ : ਕਾਂਗਰਸ ਲਾਸ਼ਾਂ 'ਤੇ ਸਿਆਸਤ ਕਰ ਰਹੀ : ਹਰਪਾਲ ਚੀਮਾ

ਉਨ੍ਹਾਂ ਕਿਹਾ ਕਿ ਕੇਂਦਰ ਕੋਲੋਂ ਪੰਜਾਬ ਦੇ ਹੱਕ ਮੰਗਣ ਦੀ ਜ਼ਰੂਰਤ ਹੈ, ਜਿਥੇ ਵਿਰੋਧੀ ਧਿਰ ਨੂੰ ਵੀ ਸਾਡੇ ਨਾਲ ਖੜ੍ਹਣਾ ਚਾਹੀਦਾ ਸੀ ਪਰ ਦੁਖ ਦੀ ਗੱਲ ਹੈ ਕਿ ਵਿਰੋਧੀ ਧਿਰ ਅਜੇ ਵੀ ਭਾਜਪਾ ਦਾ ਸਾਥ ਦੇ ਰਹੀ ਹੈ। ਸ਼ੈਰੀ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਸੀ ਕਿ ਕੇਂਦਰ ਨੇ 60 ਹਜ਼ਾਰ ਕਰੋੜ ਦੇਣੇ ਸਨ ਪਰ ਮੋਦੀ ਸਾਬ੍ਹ ਸਿਰਫ਼ 1,600 ਕਰੋੜ ਦੇ ਕੇ ਗਏ। ਉਨ੍ਹਾਂ ਕਿਹਾ ਵਿਰੋਧੀ ਧਿਰ ਆਪ ਵੀ ਕਹਿੰਦੇ ਹਨ ਕਿ ਘੱਟੋਂ-ਘੱਟ 20 ਹਜ਼ਾਰ ਕਰੋੜ ਮਿਲਣੇ ਚਾਹੀਦੇ ਸਨ, ਪਰ ਗੱਲ ਕਿਉਂ ਨਹੀਂ ਕਰਦੇ? ਅਫਸੋਸ ਦੀ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਭਾਜਪਾ ਨਾਲ ਸਾਂਝ ਬਰਕਰਾਰ ਹੈ।

ਇਹ ਵੀ ਪੜ੍ਹੋ- ਮੇਲੇ 'ਚ ਭੱਖਿਆ ਮਾਮਲਾ, 4 ਨੌਜਵਾਨ 'ਤੇ ਚੱਲੀਆਂ ਤਾਬੜਤੋੜ ਗੋਲੀਆਂ

ਸ਼ੈਰੀ ਕਸਲੀ ਨੇ ਕਿਹਾ ਅੱਗੇ ਕਿਹਾ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਗੁਰਦਾਸਪੁਰ ਦੇ ਹੜ੍ਹ-ਪ੍ਰਭਾਵਿਤ ਖੇਤਰਾਂ ਵਿੱਚ ਗਏ ਤਾਂ ਕਿਸਾਨਾਂ ਨੇ ਮੰਗ ਕੀਤੀ ਕਿ ਸਾਨੂੰ ਰੇਤ ਚੁੱਕਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ‘ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ “ਜਿਸ ਦਾ ਖੇਤ, ਉਸ ਦੀ ਰੇਤ”। ਉਨ੍ਹਾਂ ਕਿਹਾ ਇਸੇ ਤਰ੍ਹਾਂ ਪੰਜਾਬ ਦੇ ਕਈ ਕੰਮਾਂ ਲਈ ਇਕੱਠੇ ਹੋਣ ਦੀ ਲੋੜ ਸੀ ਪਰ ਵਿਰੋਧੀ ਧਿਰ ਕੇਂਦਰ ਨਾਲ ਸਾਂਝ ਨਿਭਾਉਂਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੇ ਫਿਰ ਲਈ ਕਰਵਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News