ਆਪ੍ਰੇਸ਼ਨ ਬਲਿਊ ਸਟਾਰ ਦੀ ਬਰਸੀ ’ਤੇ ADGP ਰੈਂਕ ਦੇ ਅਧਿਕਾਰੀਆਂ ਦੇ ਹਵਾਲੇ ਰਹੀ ਸੁਰੱਖਿਆ ਵਿਵਸਥਾ

06/07/2023 9:49:55 AM

ਜਲੰਧਰ (ਧਵਨ)- ਆਪ੍ਰੇਸ਼ਨ ਬਲਿਊ ਸਟਾਰ ਦੀ ਬਰਸੀ ਮੌਕੇ ਮੰਗਲਵਾਰ ਨੂੰ ਪੰਜਾਬ ’ਚ ਸਾਰੇ ਸੰਵੇਦਨਸ਼ੀਲ ਜ਼ਿਲ੍ਹਿਆਂ ’ਚ ਏ. ਡੀ. ਜੀ. ਪੀ. ਰੈਂਕ ਦੇ ਪੁਲਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਸੀ ਤਾਂ ਕਿ ਸੁਰੱਖਿਆ ਵਿਵਸਥਾ ਬਣੀ ਰਹਿ ਸਕੇ। ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ 2 ਦਿਨ ਪਹਿਲਾਂ ਹੀ ਏ. ਡੀ. ਜੀ. ਪੀ. ਰੈਂਕ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਵੰਡ ਦਿੱਤੇ ਸਨ। ਅੰਮ੍ਰਿਤਸਰ ਜ਼ਿਲ੍ਹਾ ਪੰਜਾਬ ਦੇ ਸਪੈਸ਼ਲ ਡੀ. ਜੀ. ਪੀ. ਅਰਪਿਤ ਸ਼ੁਕਲਾ ਦੇ ਹਵਾਲੇ ਕੀਤਾ ਗਿਆ ਸੀ। ਇਸੇ ਤਰ੍ਹਾਂ ਜਲੰਧਰ ਦੀ ਸੁਰੱਖਿਆ ਏ. ਡੀ. ਜੀ. ਪੀ. ਅਨੀਤਾ ਪੁੰਜ ਦੇ ਹਵਾਲੇ ਸੀ। ਸੂਬੇ ਦੇ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਵਿਸ਼ੇਸ਼ ਨਿਰਦੇਸ਼ ਭੇਜੇ ਗਏ ਸਨ ਕਿ ਉਹ ਆਪਣੇ-ਆਪਣੇ ਖੇਤਰਾਂ ’ਚ ਫੀਲਡ ’ਚ ਰਹਿ ਕੇ ਸੁਰੱਖਿਆ ਵਿਵਸਥਾ ਦੀ ਨਿਗਰਾਨੀ ਕਰਨ।

ਇਹ ਵੀ ਪੜ੍ਹੋ: UK 'ਚ ਪੰਜਾਬੀ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਏ MP ਵਿਕਰਮਜੀਤ ਸਿੰਘ ਸਾਹਨੀ, ਕੀਤੀ ਇਹ ਪਹਿਲਕਦਮੀ

2 ਦਿਨਾਂ ਤੋਂ ਲਗਾਤਾਰ ਸਾਰੇ ਸੀਨੀਅਰ ਪੁਲਸ ਅਧਿਕਾਰੀ ਆਪਣੇ-ਆਪਣੇ ਡਿਊਟੀ ਵਾਲੇ ਖੇਤਰਾਂ ’ਚ ਪਹੁੰਚ ਗਏ ਸਨ ਅਤੇ ਉਨ੍ਹਾਂ ਨੇ ਸਬੰਧਤ ਜ਼ਿਲ੍ਹਿਆਂ ਦੇ ਪੁਲਸ ਅਧਿਕਾਰੀਆਂ ਦੇ ਨਾਲ ਬੈਠਕਾਂ ਵੀ ਕਰ ਲਈਆਂ ਸਨ। ਅੱਜ ਵੀ ਸਵੇਰ ਤੋਂ ਹੀ ਸੁਰੱਖਿਆ ਵਿੰਗ ਨਾਲ ਜੁੜੇ ਅਧਿਕਾਰੀ ਲਗਾਤਾਰ ਕਾਨੂੰਨ-ਵਿਵਸਥਾ ਦੀ ਹਾਲਤ ਦੀ ਸਮੀਖਿਆ ਕਰਦੇ ਰਹੇ। ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਸੂਬੇ ’ਚ ਕਾਨੂੰਨ ਵਿਵਸਥਾ ਅਤੇ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਸ਼ਰਾਰਤੀ ਤੱਤਾਂ ਨੂੰ ਬਿਲਕੁੱਲ ਆਗਿਆ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਅਮਰੀਕਾ ਤੋਂ ਦੁਖ਼ਦਾਇਕ ਖ਼ਬਰ, ਡੁੱਬ ਰਹੇ ਪੁੱਤ ਨੂੰ ਬਚਾਉਣ ਗਏ ਭਾਰਤੀ ਪਿਤਾ ਨਾਲ ਵਾਪਰ ਗਿਆ ਭਾਣਾ

ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨੂੰ ਪਿਛਲੇ ਕੁੱਝ ਸਮੇਂ ਦੌਰਾਨ ਵਿਆਪਕ ਸਫਲਤਾਵਾਂ ਮਿਲੀਆਂ ਹਨ ਅਤੇ ਅਸੀਂ ਲਗਾਤਾਰ ਦੇਸ਼ ਅਤੇ ਸਮਾਜ ਵਿਰੋਧੀ ਤੱਤਾਂ ਖਿਲਾਫ ਆਪਣੀ ਮੁਹਿੰਮ ਨੂੰ ਜਾਰੀ ਰੱਖਾਂਗੇ। ਦੂਜੇ ਪਾਸੇ ਆਪ੍ਰੇਸ਼ਨ ਬਲਿਊ ਸਟਾਰ ਦੀ ਬਰਸੀ ਕਾਰਨ ਅੱਜ ਅੰਮ੍ਰਿਤਸਰ ਜ਼ਿਲਾ ਤਾਂ ਪੂਰੀ ਤਰ੍ਹਾਂ ਸੀਲ ਰਿਹਾ। ਇਸ ਤੋਂ ਇਲਾਵਾ ਵੱਖ-ਵੱਖ ਜ਼ਿਲਿਆਂ ’ਚ ਆਉਣ-ਜਾਣ ਵਾਲੇ ਮਾਰਗਾਂ ਨੂੰ ਵੀ ਸੀਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਨਿਊਯਾਰਕ 'ਚ ਵਧਿਆ ਮੁੱਛਾਂ ਰੱਖਣ ਦਾ ਟਰੈਂਡ, ਲੋਕਾਂ ਨੇ ਕਿਹਾ- ਮੁੱਛਾਂ ਸ਼ਖ਼ਸੀਅਤ ਦੀ ਝਲਕ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News