'ਗੁਰਬਾਣੀ ਪ੍ਰਸਾਰਣ' ਮਾਮਲਾ: SGPC ਜਲਦ ਜਾਰੀ ਕਰੇਗੀ ਓਪਨ ਟੈਂਡਰ

Tuesday, May 23, 2023 - 06:34 PM (IST)

ਅੰਮ੍ਰਿਤਸਰ (ਵੈੱਬ ਡੈਸਕ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਇਸ ਦੌਰਾਨ ਐਡਵੋਕੇਟ ਧਾਮੀ ਨੇ ਕਿਹਾ ਹੈ ਕਿ ਜਿਸ ਕੰਪਨੀ ਦੇ ਕੋਲ ਗੁਰਬਾਣੀ ਦੇ ਲਾਈਵ ਪ੍ਰਸਾਰਣ ਦਾ 11 ਸਾਲਾਂ ਤੋਂ ਕੰਟਰੈਕਟ ਸੀ ਉਹ ਹੁਣ ਜੁਲਾਈ 2023 'ਚ ਖ਼ਤਮ ਹੋਣ ਜਾ ਰਿਹਾ ਹੈ। ਇਸ ਲਈ ਹੁਣ ਐੱਸ.ਜੀ.ਪੀ.ਸੀ ਵੱਲੋਂ ਨਵਾਂ ਓਪਨ ਟੈਂਡਰ ਅਖ਼ਬਾਰ 'ਚ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਇਸ ਲਈ ਕੋਈ ਵੀ ਚੈਨਲ ਅਪਲਾਈ ਕਰ ਸਕਦਾ ਹੈ। 

ਇਹ ਵੀ ਪੜ੍ਹੋ- ਜਰਮਨ ਜਾਣ ਦੇ ਸੁਫ਼ਨੇ ਸੰਜੋਈ ਬੈਠੇ ਪ੍ਰੇਮੀ ਜੋੜੇ ਨੂੰ ਮਿਲਿਆ ਧੋਖਾ, ਇਕੱਠਿਆਂ ਨੇ ਕਰ ਲਈ ਖ਼ੁਦਕੁਸ਼ੀ

ਪ੍ਰਧਾਨ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰੇ, ਧਰਮ ਪ੍ਰਚਾਰ ਭਾਵੇਂ ਮੰਜੀ ਸਾਹਿਬ ਦੇ ਦੀਵਾਨ ਹਾਲ 'ਚ ਕੋਈ ਸਮਾਗਮ ਹੋਵੇ ਉਨ੍ਹਾਂ ਨੂੰ ਲਾਈਵ ਟੈਲੀਕਾਸਟ ਕਰਨ ਲਈ ਚੈਨਲ ਕੋਈ ਪੈਸੇ ਨਹੀਂ ਲੈਂਦੇ। ਇਸ ਦੇ ਨਾਲ ਉਨ੍ਹਾਂ ਅੱਗੇ ਕਿਹਾ ਕਿ ਨਵੇਂ ਟੈਂਡਰ ਬਾਰੇ ਕੁਝ ਸ਼ਰਤਾਂ ਵੀ ਰੱਖੀਆਂ ਹਨ।  ਉਨ੍ਹਾਂ ਕਿਹਾ ਕਿ ਜੋ ਵੀ ਇਸ ਟੈਂਡਰ ਨੂੰ ਲੈਣ ਦੀ ਇੱਛਾ ਰੱਖਦਾ ਹੈ ਉਹ ਗੁਰਬਾਣੀ ਪ੍ਰਸਾਰਨ ਨੂੰ ਪੂਰੇ ਦੇਸ਼-ਵਿਦੇਸ਼ ਯਾਨੀ ਪੂਰੀ ਦੁਨੀਆ ਦੇ ਕੌਨੇ-ਕੌਨੇ 'ਚ ਟੈਲੀਕਾਸਟ ਕਰੇਗਾ। ਉਨ੍ਹਾਂ ਕਿਹਾ ਕਿ ਇਸ ਲਈ ਅਸੀਂ 5 ਮੈਂਬਰੀ ਕਮੇਟੀ ਬਣਾ ਲਈ ਹੈ। ਇਸ ਬਾਰੇ ਸਾਰੀਆਂ ਸ਼ਰਤਾਂ 5 ਮੈਂਬਰੀ ਕਮੇਟੀ ਤੈਅ ਕਰੇਗੀ। 

ਇਹ ਵੀ ਪੜ੍ਹੋ- ਅੰਮ੍ਰਿਤਸਰ : ਗੈਂਗਸਟਰ ਜੱਗੂ ਭਗਵਾਨਪੁਰੀਆ 29 ਮਈ ਤੱਕ ਦੇ ਰਿਮਾਂਡ 'ਤੇ, ਇਸ ਮਾਮਲੇ 'ਚ ਕੀਤੀ ਜਾਵੇਗੀ ਪੁੱਛਗਿੱਛ

ਪ੍ਰਧਾਨ ਧਾਮੀ ਨੇ ਬੇਨਤੀ ਕਰਦਿਆਂ ਕਿਹਾ ਕਿ ਜਿਹੜੇ ਵੀ ਸਿੱਖ ਦੇਸ਼-ਵਿਦੇਸ਼ਾਂ 'ਚ ਬੈਠੇ ਹਨ, ਉਹ ਵੀ ਆਪਣੇ ਸੁਝਾਅ ਦੇਣ ਤਾਂ ਸਾਨੂੰ ਦੱਸਣ ਕਿ ਉਨ੍ਹਾਂ ਨੂੰ ਲਾਈਵ ਟੈਲੀਕਾਸਟ 'ਚ ਕਿਹੜੀ ਗੱਲ ਚੰਗੀ ਲੱਗਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਸਿਸਟਮ ਇਕ ਕਾਨੂੰਨ ਮੁਤਾਬਕ ਚੱਲਦਾ ਹੈ।  

ਇਹ ਵੀ ਪੜ੍ਹੋ-  ਘਰ ਪਰਤ ਰਹੇ ਫ਼ੌਜੀ ਜਵਾਨ ਦੀ ਹਾਦਸੇ ਦੌਰਾਨ ਮੌਤ, ਪਿੱਛੇ ਛੱਡ ਗਿਆ ਬਜ਼ੁਰਗ ਮਾਪੇ ਤੇ ਵਿਧਵਾ ਪਤਨੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News