ਮੋਹਾਲੀ ਵਾਂਗ ਪੰਜਾਬ ਦੇ ਬਾਕੀ ਸ਼ਹਿਰਾਂ ''ਚ ਵੀ ਖੁੱਲ੍ਹਣਗੇ ''ਓਪਨ ਜਿੰਮ''!
Tuesday, Oct 01, 2019 - 12:03 PM (IST)
ਮੋਹਾਲੀ (ਰਾਣਾ) : ਪੰਜਾਬ 'ਚ ਸਿਰਫ ਮੋਹਾਲੀ ਹੀ ਇਕ ਅਜਿਹਾ ਸ਼ਹਿਰ ਹੈ, ਜਿੱਥੇ ਲੋਕਾਂ ਦੀ ਸਿਹਤ ਵੱਲ ਧਿਆਨ ਦਿੰਦੇ ਹੋਏ ਸਥਾਨਕ ਸਰਕਾਰਾਂ ਵਲੋਂ ਪਾਰਕਾਂ 'ਚ 'ਓਪਨ ਜਿੰਮ' ਲਾਏ ਗਏ ਹਨ, ਇਸ ਨਾਲ ਸ਼ਹਿਰ ਵਾਸੀਆਂ ਦੇ ਚਿਹਰੇ 'ਤੇ ਵੀ ਇਕ ਵੱਖਰੀ ਜਿਹੀ ਮੁਸਕਾਨ ਦਿਖਾਈ ਦੇ ਰਹੀ ਹੈ। ਇਹ ਹੀ ਨਹੀਂ, ਹੁਣ ਜਿਸ ਤਰ੍ਹਾਂ ਸ਼ਹਿਰ ਦੇ ਪਾਰਕਾਂ 'ਚ ਓਪਨ ਜਿੰਮ ਲਾਏ ਗਏ ਹਨ, ਉਸੇ ਤਰ੍ਹਾਂ ਪੰਜਾਬ ਦੇ ਹੋਰ ਸ਼ਹਿਰਾਂ 'ਚ ਵੀ ਓਪਨ ਜਿੰਮ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਉੱਥੇ ਵੀ ਲੋਕਾਂ ਨੂੰ ਇਸ ਦਾ ਫਾਇਦਾ ਮਿਲ ਸਕੇ। ਨਗਰ ਨਿਗਮ ਮੁਤਾਬਕ ਸ਼ਹਿਰ ਦੇ ਕੁੱਲ 50 ਪਾਰਕਾਂ 'ਚ ਓਪਨ ਜਿੰਮ ਲਾਏ ਗਏ ਹਨ।
ਇਕ ਓਪਨ ਜਿੰਮ ਦੀ ਕੀਮਤ ਸਾਢੇ 6 ਲੱਖ ਰੁਪਏ ਹੈ, ਜੋ ਬਾਅਦ 'ਚ ਓਪਨ ਜਿੰਮ ਲਾਏ ਗਏ, ਉਨ੍ਹਾਂ ਨੂੰ ਲਾਉਣ ਤੋਂ ਪਹਿਲਾਂ ਉਨ੍ਹਾਂ ਦੇ ਹੇਠਾਂ ਰਬੜ ਦੇ ਮੈਟ ਲਾਏ ਜਾ ਰਹੇ ਹਨ, ਨਾਲ ਹੀ ਮੈਟ ਦੇ ਚਾਰੇ ਪਾਸੇ ਸੀਮੈਂਟ ਦੇ ਪੱਥਰ ਲਾ ਕੇ ਉਨ੍ਹਾਂ ਨੂੰ ਪੱਕਾ ਕਰ ਦਿੱਤਾ ਗਿਆ ਹੈ, ਜਿਸ ਨਾਲ ਇਕ ਤਾਂ ਓਪਨ ਜਿੰਮ ਦਾ ਲੇਬਲ ਉੱਚਾ ਹੋ ਗਿਆ ਅਤੇ ਇਸ ਦਾ ਇਕ ਹੋਰ ਫਾਇਦਾ ਵੀ ਹੈ ਕਿ ਕਿੰਨੀ ਵੀ ਬਾਰਸ਼ ਪੈ ਜਾਵੇ, ਪਰ ਉਸ ਦੇ ਹੇਠਾਂ ਪਾਣੀ ਨਹੀਂ ਖੜ੍ਹੇਗਾ।