ਚੰਡੀਗੜ੍ਹ : OPD ਖੋਲ੍ਹਣ ਤੋਂ ਰੋਕ ਰਿਹੈ ਕੋਰੋਨਾ ਦਾ ਵੱਧਦਾ ਗ੍ਰਾਫ

Saturday, Jun 20, 2020 - 12:15 PM (IST)

ਚੰਡੀਗੜ੍ਹ : OPD ਖੋਲ੍ਹਣ ਤੋਂ ਰੋਕ ਰਿਹੈ ਕੋਰੋਨਾ ਦਾ ਵੱਧਦਾ ਗ੍ਰਾਫ

ਚੰਡੀਗੜ੍ਹ (ਪਾਲ) : ਰੋਜ਼ਾਨਾ ਸ਼ਹਿਰ 'ਚ ਕੋਰੋਨਾ ਦੇ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਕੋਰੋਨਾ ਮਰੀਜ਼ਾਂ ਦਾ ਗ੍ਰਾਫ ਤੇਜ਼ੀ ਨਾਲ ਉੱਪਰ ਨੂੰ ਜਾ ਰਿਹਾ ਹੈ, ਦਵਾਈ ਨਹੀਂ ਹੈ। ਅਜਿਹੇ 'ਚ ਪ੍ਰੋਟੋਕਾਲ ਦਾ ਪਾਲਣ ਕਰਨ ਨਾਲ ਹੀ ਇਸ ਵਾਇਰਸ ਤੋਂ ਬਚਿਆ ਜਾ ਸਕਦਾ ਹੈ। ਪੀ. ਜੀ. ਆਈ., ਓ. ਪੀ. ਡੀ. 'ਚ ਮਰੀਜ਼ਾਂ ਦਾ ਨੰਬਰ ਬਹੁਤ ਜ਼ਿਆਦਾ ਹੈ। ਸਮਾਜਿਕ ਦੂਰੀ ਬਣਾਈ ਰੱਖਣਾ ਬਹੁਤ ਮੁਸ਼ਕਲ ਹੈ। ਇਹੀ ਸਭ ਤੋਂ ਵੱਡੀ ਚੁਣੌਤੀ ਹੈ। ਇਕ ਛੋਟੀ ਜਿਹੀ ਲਾਪਰਵਾਹੀ ਸਭ ਨੂੰ ਖਤਰੇ 'ਚ ਪਾ ਸਕਦੀ ਹੈ। ਇਸ ਬਾਰੇ ਪੀ. ਜੀ. ਆਈ. ਦੇ ਡਾਇਰੈਕਟਰ ਡਾ. ਜਗਤ ਰਾਮ ਕਹਿੰਦੇ ਹਨ ਕਿ ਕਈ ਦਿਨਾਂ ਤੋਂ ਓ. ਪੀ. ਡੀ. ਸ਼ੁਰੂ ਕਰਨ ਨੂੰ ਲੈ ਕੇ ਉਹ ਯੋਜਨਾ ਬਣਾ ਰਹੇ ਹਨ ਪਰ ਜਿਸ ਤਰ੍ਹਾਂ ਨਾਲ ਕੋਰੋਨਾ ਮਰੀਜ਼ ਵੱਧ ਰਹੇ ਹਨ, ਉਸ ਨੂੰ ਦੇਖਦੇ ਹੋਏ ਫਿਲਹਾਲ ਓ. ਪੀ. ਡੀ. ਨਹੀਂ ਖੋਲ੍ਹੀ ਜਾ ਸਕਦੀ। ਉਨ੍ਹਾਂ ਕਿਹਾ ਕਿ ਆਮ ਦਿਨਾਂ 'ਚ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ। ਜੇਕਰ ਬਿਨਾਂ ਯੋਜਨਾ ਇਸ ਸਮੇਂ ਸੇਵਾ ਸ਼ੁਰੂ ਕਰ ਦਿੱਤੀ ਗਈ ਤਾਂ ਇਸ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ।
ਫਿਲਹਾਲ 1100 ਤੋਂ ਜ਼ਿਆਦਾ ਮਰੀਜ਼ ਪੀ. ਜੀ. ਆਈ. 'ਚ ਦਾਖਲ
ਉਨ੍ਹਾਂ ਨੇ ਕਿਹਾ ਕਿ ਭਾਵੇਂ ਹੀ ਪੀ. ਜੀ. ਆਈ. 'ਚ ਓ. ਪੀ. ਡੀ. ਅਜੇ ਬੰਦ ਹੈ ਪਰ ਇਸ ਸਮੇਂ ਵੀ ਹਸਪਤਾਲ 'ਚ 1100 ਤੋਂ ਜ਼ਿਆਦਾ ਮਰੀਜ਼ ਦਾਖਲ ਹਨ। ਆਈ. ਸੀ. ਯੂ. ਦੀ ਗੱਲ ਕਰੀਏ ਤਾਂ 160 ਤੋਂ ਜ਼ਿਆਦਾ ਮਰੀਜ਼ ਇੱਥੇ ਦਾਖਲ ਹਨ। ਅਜਿਹਾ ਨਹੀਂ ਹੈ ਕਿ ਓ. ਪੀ. ਡੀ. ਬੰਦ ਹੋਣ ਨਾਲ ਅਮਰਜੈਂਸੀ ਮਰੀਜ਼ਾਂ ਨੂੰ ਅਣਦੇਖਿਆਂ ਕੀਤਾ ਜਾ ਰਿਹਾ ਹੈ।
ਰੋਜ਼ਾਨਾ ਆ ਰਹੇ 600 ਮਰੀਜ਼
ਡਾ. ਜਗਤ ਰਾਮ ਨੇ ਕਿਹਾ ਕਿ ਮਰੀਜ਼ਾਂ ਨੂੰ ਦਿੱਕਤ ਨਾ ਹੋਵੇ, ਇਸ ਨੂੰ ਲੈ ਕੇ ਹੀ ਟੈਲੀ ਕੰਸਲਟੇਸ਼ਨ ਸ਼ੁਰੂ ਕੀਤੀ ਗਈ ਹੈ। ਹੁਣ ਤਾਂ ਇਸ ਦਾ ਨੰਬਰ ਵੀ ਕਾਫੀ ਵਧ ਗਿਆ ਹੈ। ਰੋਜ਼ਾਨਾ ਕਰੀਬ 900 ਮਰੀਜ਼ ਇਸ ਦਾ ਫਾਇਦਾ ਲੈ ਰਹੇ ਹਨ। ਫਿਜ਼ੀਕਲ ਓ. ਪੀ. ਡੀ. 'ਚ 600 ਦੇ ਕਰੀਬ ਮਰੀਜ਼ ਹਸਪਤਾਲ 'ਚ ਬੁਲਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਮਰੀਜ਼ ਨੂੰ ਇਲਾਜ ਨਹੀਂ ਮਿਲ ਰਿਹਾ, ਦੂਜੇ ਸਾਰੀਆਂ ਸੇਵਾਵਾਂ ਹੌਲੀ-ਹੌਲੀ ਅਸੀਂ ਸ਼ੁਰੂ ਕੀਤੀਆਂ ਹਨ।


author

Babita

Content Editor

Related News