ਕੈਪਟਨ ਨਾਲ ਸ਼ਿਕਵੇ ਦੂਰ ਕਰ ''ਸੋਨੀ'' ਨੇ ਸੰਭਾਲਿਆ ਨਵਾਂ ਅਹੁਦਾ, ਸਿੱਧੂ ਅਜੇ ਵੀ ਨਾਰਾਜ਼

Tuesday, Jun 25, 2019 - 06:48 PM (IST)

ਕੈਪਟਨ ਨਾਲ ਸ਼ਿਕਵੇ ਦੂਰ ਕਰ ''ਸੋਨੀ'' ਨੇ ਸੰਭਾਲਿਆ ਨਵਾਂ ਅਹੁਦਾ, ਸਿੱਧੂ ਅਜੇ ਵੀ ਨਾਰਾਜ਼

ਚੰਡੀਗੜ੍ਹ (ਵਰੁਣ) : ਪੰਜਾਬ ਮੰਤਰੀ ਮੰਡਲ 'ਚ ਹੋਏ ਵੱਡੇ ਫੇਰਬਦਲ ਤੋਂ ਬਾਅਦ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਮੰਗਲਵਾਰ ਨੂੰ ਆਪਣਾ ਨਵਾਂ ਅਹੁਦਾ ਸੰਭਾਲ ਲਿਆ ਹੈ। ਓ. ਪੀ. ਸੋਨੀ ਨੇ ਅੱਜ ਨਵੇਂ ਮੈਡੀਕਲ ਸਿੱਖਿਆ ਤੇ ਆਜ਼ਾਦੀ ਘੁਲਾਟੀਏ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ ਪਰ ਫੇਰਬਦਲ ਤੋਂ ਖਫਾ ਹੋਏ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਅਜੇ ਬਰਕਰਾਰ ਹੈ। ਦੱਸ ਦੇਈਏ ਕਿ ਫੇਰਬਦਲ ਤੋਂ ਬਾਅਦ ਬਾਕੀ ਸਾਰੇ ਮੰਤਰੀਆਂ ਨੇ ਤਾਂ ਆਪੋ-ਆਪਣੇ ਨਵੇਂ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲ ਲਈ ਸੀ ਪਰ ਓ. ਪੀ. ਸੋਨੀ ਅਤੇ ਨਵਜੋਤ ਸਿੰਘ ਸਿੱਧੂ ਕੈਪਟਨ ਤੋਂ ਨਾਰਾਜ਼ ਚੱਲ ਰਹੇ ਸਨ। ਫਿਲਹਾਲ ਓ. ਪੀ. ਸੋਨੀ ਨੇ ਸਾਰੇ ਗਿਲੇ-ਸ਼ਿਕਵੇ ਦੂਰ ਕਰਦੇ ਹੋਏ ਆਪਣਾ ਵਿਭਾਗ ਸੰਭਾਲ ਲਿਆ ਹੈ ਪਰ ਨਵਜੋਤ ਸਿੰਘ ਸਿੱਧੂ ਨੇ ਅਜੇ ਤੱਕ ਆਪਣਾ ਨਵਾਂ ਵਿਭਾਗ ਸੰਭਾਲਣ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ।


author

Babita

Content Editor

Related News